ਮਾਨਸਾ, (ਸੰਦੀਪ ਮਿੱਤਲ)- ਲਾਕਡਾਊਨ ਤੋਂ ਰਾਹਤ ਦੇਣ ਤੋਂ ਬਾਅਦ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਕੋਰੋਨਾ ਬੀਮਾਰੀ ਤੋਂ ਬਚਣ ਲਈ ਮਾਸਕ ਪਹਿਨਣ ਅਤੇ ਹੱਥਾਂ ਨੂੰ ਬਾਰ-ਬਾਰ ਧੋ ਕੇ ਸੈਨੇਟਾਈਜ਼ਰ ਕਰਨ ਅਤੇ ਹੋਰ ਸਾਵਧਾਨੀਆਂ ਵਰਤੀਆਂ ਜਾਣ। ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਦੁਕਾਨਦਾਰਾਂ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਚੌਕਸੀ ਵਰਤਦੇ ਸੀ ਕੋਰੋਨਾ ਤੋਂ ਬਚਾਅ ਲਈ ਹੁਣ ਵੀ ਅਸੀਂ ਪੂਰੀ ਤਰ੍ਹਾਂ ਸਾਵਧਾਨ ਰਹੀਏ ਅਤੇ ਲਾਕਡਾਊਨ ਦੀ ਢਿੱਲ 'ਚ ਲਾਪਰਵਾਹੀ ਨਾ ਵਰਤੀਏ। ਉਨ੍ਹਾਂ ਕਿਹਾ ਕਿ ਇਹ ਸੰਕਟ ਦੀ ਘੜੀ ਚੱਲ ਰਹੀ ਹੈ। ਲੋਕਾਂ ਦੀ ਮੰਗ 'ਤੇ ਪ੍ਰਸ਼ਾਸਨ ਨੇ ਰਾਹਤ, ਢਿੱਲ ਦਿੱਤੀ ਹੈ ਪਰ ਇਹ ਲੋਕਾਂ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਇਸ ਨੂੰ ਸੰਜੀਦਗੀ ਨਾਲ ਲੈਣ। ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਮਾਨਸਾ ਦੇ ਸਾਰੇ ਮਰੀਜ਼ ਠੀਕ ਹੋਣ ਉਪਰੰਤ ਇਹ ਜ਼ਿਲਾ ਕੋਰੋਨਾ ਮੁਕਤ ਹੋ ਗਿਆ ਹੈ। ਉਮੀਦ ਹੈ ਕਿ ਲੋਕ ਇਸੇ ਤਰ੍ਹਾਂ ਦਾ ਸਹਿਯੋਗ ਪ੍ਰਸ਼ਾਸਨ ਨੂੰ ਦਿੰਦੇ ਰਹਿਣ। ਇਸ ਮੌਕੇ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਪ੍ਰੇਮ ਮਿੱਤਲ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਅਤੇ ਸਰਕਾਰ ਨੇ ਲੋਕਾਂ ਦੀ ਮੰਗ 'ਤੇ ਫੁੱਲ ਚੜਾਉਂਦਿਆਂ ਸਾਰੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਹੈ। ਜਿਸ ਸਦਕਾ ਲੋਕਾਂ ਦਾ ਰੋਜ਼ਗਾਰ ਮੁੜ ਲੀਹ 'ਤੇ ਆਵੇਗਾ।
ਇਸ ਮੌਕੇ ਰਿਟੇਲ ਕਰਿਆਨਾ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਸੁਰੇਸ਼ ਕੁਮਾਰ ਨੰਦਗੜ੍ਹੀਆ, ਅਗਰਵਾਲ ਸਭਾ ਦੇ ਪ੍ਰਸ਼ੋਤਮ ਦਾਸ, ਬਲਵਿੰਦਰ ਬਾਂਸਲ, ਸੰਜੀਵ ਪਿੰਕਾ ਹੈਂਡਲੂਮ, ਬਲਜੀਤ ਸ਼ਰਮਾ, ਵਿਸ਼ਾਲ ਗੋਲਡੀ, ਸੰਜੀਵ ਕੁਮਾਰ, ਪਵਨ ਕੋਟਲੀ, ਜਗਤ ਰਾਮ ਅਸ਼ੋਕ ਗਰਗ, ਰਾਜ ਕੁਮਾਰ ਕਾਮਰੇਡ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।
ਟੀ. ਬੀ. ਦੀ ਜਾਂਚ ਲਈ ਵਰਤੀ ਜਾਂਦੀ ਟੂਨੇਟ ਮਸ਼ੀਨ ਨਾਲ ਹੋਵੇਗੀ ਕੋਰੋਨਾ ਦੀ ਜਾਂਚ
NEXT STORY