ਗੁਰੂਹਰਸਹਾਏ (ਮਨਜੀਤ) : ਗੁਰੂਹਰਸਹਾਏ ਅਧੀਨ ਆਉਂਦੀ ਬਸਤੀ ਲਾਭ ਸਿੰਘ ਵਾਲੀ ਵਿਖੇ ਸਕੋਡਾ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਦੋ ਵਿਅਕਤੀ ਜ਼ਖਮੀਂ ਹੋ ਗਏ ਸੀ ਜਿਨ੍ਹਾਂ ਵਿਚੋਂ ਇਕ ਦੀ ਇਲਾਜ ਦੌਰਾਨ ਮੌਤ ਗਈ, ਜਦ ਕਿ ਦੂਜਾ ਇਲਾਜ ਅਧੀਨ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਸ ਨੇ ਗੱਡੀ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮਨਜੀਤ ਕੌਰ ਪਤਨੀ ਸਵ. ਮੰਗਤ ਸਿੰਘ ਵਾਸੀ ਬਸਤੀ ਗੋਬਿੰਦਗਡ਼੍ਹ ਜ਼ਿਲ੍ਹਾ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦਾ ਪਤੀ ਮੰਗਤ ਸਿੰਘ, ਸਹੁਰਾ ਟਹਿਲ ਸਿੰਘ ਅਤੇ ਜਵਾਈ ਪੂਰਨ ਸਿੰਘ ਪੁੱਤਰ ਪਾਲਾ ਵਾਸੀ ਜੰਡ ਵਾਲਾ ਨਾਲ 2 ਮੋਟਰਸਾਈਕਲਾਂ 'ਤੇ ਦਵਾਈ ਲੈਣ ਲਈ ਗੁਰੂਹਰਸਹਾਏ ਜਾ ਰਹੇ ਸੀ। ਜਦ ਉਹ ਬਸਤੀ ਲਾਭ ਸਿੰਘ ਪਾਸ ਪੁੱਜੇ ਤਾਂ ਪਿੱਛੋਂ ਇਥ ਸਕੋਡਾ ਗੱਡੀ ਨੰਬਰ ਡੀਐੱਲ 12 ਸੀ ਕੇ 5330 ਨੇ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਗੱਡੀ ਉਸ ਦੇ ਪਤੀ ਮੰਗਤ ਸਿੰਘ ਦੇ ਮੋਟਰਸਾਈਕਲ ਵਿਚ ਮਾਰੀ। ਜਿਸ ਕਾਰਨ ਉਸ ਦੇ ਪਤੀ ਮੰਗਤ ਸਿੰਘ ਤੇ ਸਹੁਰਾ ਟਹਿਲ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ, ਜੋ ਸਕੋਡਾ ਗੱਡੀ ਦੇ ਡਰਾਈਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਗੱਡੀ ਸ਼ੇਰ ਸਿੰਘ ਪੁੱਤਰ ਬਿਸ਼ਨ ਸਿੰਘ ਵਾਸੀ ਬਸਤੀ ਲਾਭ ਸਿੰਘ ਦੇ ਘਰ ਦੀ ਬਾਹਰਲੀ ਦੀਵਾਰ ਨਾਲ ਟਕਰਾ ਕੇ ਮੁੱਧੀ ਹੋ ਗਈ ਤੇ ਉਸ ਦੇ ਜਵਾਈ ਪੂਰਨ ਸਿੰਘ ਨੇ ਭੱਜ ਕੇ ਗੱਡੀ ਦੇ ਡਰਾਈਵਰ ਬਿਕਰਮਜੀਤ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਮੁਕਤਸਰ ਰੋਡ ਗੁਰੂਹਰਸਹਾਏ ਨੂੰ ਕਾਬੂ ਕਰਨਾ ਚਾਹਿਆ, ਜਿਸ ਨੇ ਡਰਾਉਣ ਖਾਤਰ ਹਵਾਈ ਫਾਇਰ ਕੀਤੇ 'ਤੇ ਮੌਕੇ ਤੋਂ ਭੱਜ ਗਿਆ।
ਮਨਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਮੰਗਤ ਸਿੰਘ ਤੇ ਸਹੁਰੇ ਟਹਿਲ ਸਿੰਘ ਨੂੰ ਇਲਾਜ ਲਈ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਦੌਰਾਨੇ ਇਲਾਜ ਮੰਗਤ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਉਕਤ ਗੱਡੀ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਨਗਰ ਸੁਧਾਰ ਟਰੱਸਟ ਨੇ ਹਟਵਾਏ ਝੁੱਗੀਆਂ-ਝੌਂਪੜੀਆਂ ਤੇ ਦੁਕਾਨਾਂ ਦੇ ਕਬਜ਼ੇ, ਹੋਇਆ ਹੰਗਾਮਾ
NEXT STORY