ਖੰਨਾ (ਵਿਪਨ ਕੁਮਾਰ)— ਖੰਨਾ ਦੇ ਪਿੰਡ ਉਟਾਲਾ 'ਚ ਇਕ ਸਕੂਲ ਦਾ ਚਪੜਾਸੀ ਸਮੈਕ ਪੀਂਦਾ ਕਾਬੂ ਕੀਤਾ ਗਿਆ। ਨਸ਼ਿਆਂ ਦੇ ਕਾਰਨ ਪੰਜਾਬ 'ਚ ਹਾਲਾਤ ਇੰਨੇ ਚਿੰਤਕ ਬਣ ਚੁੱਕੇ ਨੇ ਕਿ ਪੰਜਾਬ ਦੇ ਸਕੂਲ ਵੀ ਇਸ ਦੀ ਲਪੇਟ 'ਚ ਆਉਣੋਂ ਨਹੀਂ ਬੱਚ ਸਕੇ ਹਨ। ਚਪੜਾਸੀ ਵੱਲੋਂ ਸਮੈਕ ਪੀਣ ਬਾਰੇ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਸਕੂਲ ਦੇ ਬਾਥਰੂਮ 'ਚ ਸਮੈਕ ਪੀਂਦੇ ਚਪੜਾਸੀ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਚਪੜਾਸੀ ਦੇ ਕੋਲੋਂ ਕੁੱਲ 5 ਗ੍ਰਾਮ ਸਮੈਕ ਬਰਾਮਦ ਕੀਤੀ ਗਈ। ਐੱਸ. ਐੱਚ. ਓ. ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਸਮੈਕ ਕਿੱਥੋਂ ਲੈ ਕੇ ਆਉਂਦਾ ਸੀ।
ਦੱਸਣਯੋਗ ਹੈ ਕਿ ਸੂਬੇ 'ਚ ਡੋਪ ਟੈਸਟ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ ਪਰ ਕੀ ਡੋਪ ਟੈਸਟ ਕਰਵਾਉਣ ਨਾਲ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ਇਹ ਇਕ ਵੱਡਾ ਸਵਾਲ ਹੈ।
'ਚਿੱਟੇ ਖਿਲਾਫ ਕਾਲਾ ਹਫਤਾ-ਮਰੋ ਜਾਂ ਵਿਰੋਧ ਕਰੋ' ਸ਼ਾਂਤਮਈ ਰੋਸ ਮਾਰਚ ਤੋਂ ਬਾਅਦ ਸਮਾਪਤ
NEXT STORY