ਲੁਧਿਆਣਾ (ਮੁੱਲਾਂਪੁਰੀ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹਿਮਾਚਲ ਪ੍ਰਦੇਸ਼ ਦੇ ਮਕਲੌੜ ਗੰਜ ਦੌਰੇ ਦੌਰਾਨ ਤਿੱਬਤੀ ਧਰਮ ਗੁਰੂ ਦਲਾਈ ਲਾਮਾ ਦੇ ਨਿਵਾਸ ’ਤੇ ਪੁੱਜੇ, ਜਿਥੇ ਉਨ੍ਹਾਂ ਨੇ ਦਲਾਈ ਲਾਮਾ ਜੀ ਨਾਲ ਮੁਲਾਕਾਤ ਕੀਤੀ, ਉਥੇ ਉਨ੍ਹਾਂ ਦੇ ਦਰਸ਼ਨ ਦੀਦਾਰ ਕੀਤੇ ਤੇ ਉਨ੍ਹਾਂ ਦਾ ਸਨਮਾਨ ਕੀਤਾ।
ਸ. ਸੰਧਵਾਂ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਇਹ ਪਲ ਬੜੇ ਅਹਿਮ ਹਨ ਕਿ ਇਕ ਮਹਾਨ ਗੁਰੂ ਦੇ ਉਹ ਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਲਾਈ ਲਾਮਾ ਨਾਲ ਉਨ੍ਹਾਂ ਦੀ ਮੁਲਾਕਾਤ ਸ਼ਾਂਤੀ ਸਦਭਾਵਨਾ ਦੀ ਇਕ ਪ੍ਰਾਥਨਾ ਹੈ। ਦਲਾਈ ਲਾਮਾ ਜੀ ਨੇ ਸ. ਸੰਧਵਾਂ ਨੂੰ ਪਿਆਰ ਦੇ ਸਤਿਕਾਰ ਦਿੱਤਾ।
ਇਥੇ ਦੱਸਣਾ ਉੱਚਿਤ ਹੋਵੇਗਾ ਕਿ ਦਲਾਈ ਲਾਮਾ ਤਿੱਬਤੀ ਭਾਈਚਾਰੇ ਦੇ ਵੱਡੇ ਗੁਰੂ ਹਨ ਤੇ ਉਨ੍ਹਾਂ ਦਾ ਵੱਡਾ ਸਥਾਨ ਹੈ। ਉਹ 1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਸ ਵੇਲੇ ਦੇ ਸ਼ਤਾਬਦੀ ਸਮਾਗਮਾਂ ’ਚ ਗਵਾਹ ਬਣੇ ਸਨ।
ਮੋਗਾ 'ਚ ਭਿਆਨਕ ਹਾਦਸਾ! ਚੱਲਦੀ ਕਾਰ ਨੂੰ ਲੱਗੀ ਅੱਗ, ਮਸਾਂ ਬਚੇ ਡਰਾਈਵਰ ਤੇ ਯਾਤਰੀ
NEXT STORY