ਸੋਨਭੱਦਰ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲੇ ਦੇ ਬਾਭਾਨੀ ਥਾਣਾ ਖੇਤਰ ਅਧੀਨ ਆਉਂਦੇ ਜੋਬੇਦਾਹ ਪਿੰਡ ’ਚ ਇਕ ਔਰਤ ਨੇ ਆਪਣੇ 10 ਮਹੀਨੇ ਦੇ ਪੁੱਤਰ ਨੂੰ ਬਲਦੇ ਚੁੱਲ੍ਹੇ ’ਚ ਸੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਫਿਰ ਉਸ ਨੇ ਆਪ ਵੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।
ਪੁਲਸ ਸੂਤਰਾਂ ਨੇ ਕਿਹਾ ਕਿ ਮ੍ਰਿਤਕਾ ਜਿਸ ਦੀ ਪਛਾਣ ਰਾਜਪਤੀ (28) ਵਜੋਂ ਹੋਈ ਹੈ, ਬੁੱਧਵਾਰ ਛੱਤੀਸਗੜ੍ਹ ’ਚ ਆਪਣੇ ਸਹੁਰੇ ਘਰ ਤੋਂ ਪੇਕੇ ਘਰ ਵਾਪਸ ਆਈ ਸੀ। ਉਸ ਦੇ ਪਰਿਵਾਰਕ ਮੈਂਬਰ ਜਦੋਂ ਸੌਂ ਗਏ ਤਾਂ ਉਸ ਨੇ ਇਹ ਸਖ਼ਤ ਕਦਮ ਚੁੱਕਿਆ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਔਰਤ ਦਾ ਪਤੀ ਵਿਦੇਸ਼ ’ਚ ਕੰਮ ਕਰਦਾ ਹੈ। ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
'ਸੰਭਾਵਨਾ ਤੋਂ ਜਾਣੂ...', ਦਿੱਲੀ ਕਾਰ ਬੰਬ ਧਮਾਕੇ 'ਤੇ US ਦਾ ਵੱਡਾ ਬਿਆਨ, ਅਮਿਤ ਸ਼ਾਹ ਨੇ ਦਿੱਤਾ ਸਖਤ ਸੁਨੇਹਾ
NEXT STORY