ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਦੇ ਦਸਮੇਸ਼ ਨਗਰ ਵਿਖੇ ਸਥਿਤ ਸ੍ਰੀ ਦੁਰਗਾ ਮਾਤਾ ਮੰਦਰ ਵਿਖੇ ਅੱਜ ਪ੍ਰਧਾਨ ਮੁਨੀਸ਼ ਸਿੰਗਲਾ ਦੀ ਅਗਵਾਈ ਹੇਠ ਮੰਦਰ ਕਮੇਟੀ ਵੱਲੋਂ ਰਾਮ ਨੌਵੀਂ ਦਾ ਪਾਵਨ ਅਤੇ ਪਵਿੱਤਰ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਕੇਸ਼ ਕੁਮਾਰ ਗਰਗ ਨੇ ਜੋਤੀ ਪ੍ਰੰਚਡ ਕੀਤੀ ਅਤੇ ਲਾਇਨਜ਼ ਕਲੱਬ ਰਾਇਲ ਭਵਾਨੀਗੜ੍ਹ ਦੇ ਪ੍ਰਧਾਨ ਲਾਇਨ ਚਮਕੌਰ ਸਿੰਘ ਤੂਰ ਵੱਲੋਂ ਭਗਵਾਨ ਰਾਮ, ਸੀਤਾ ਮਾਤਾ, ਲਕਛਮਣ ਅਤੇ ਹਨੂੰਮਾਨ ਜੀ ਨੂੰ ਫੁੱਲ ਮਾਲਾ ਭੇਟ ਕਰਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪੰਡਿਤ ਮੋਹਲ ਲਾਲ ਸ਼ਰਮਾ ਜੀ ਵੱਲੋਂ ਭਗਵਾਨ ਰਾਮ ਜੀ ਦੀ ਪੂਜਾ ਅਰਚਨਾ ਕੀਤੀ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਮੰਦਰ ਕਮੇਟੀ ਵੱਲੋਂ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਘਨੌੜ ਜੱਟਾਂ, ਗੁਰਿੰਦਰ ਸਿੰਘ ਸਨੇਟਰੀ ਇੰਸਪੈਕਟਰ, ਵਿਦੋਨ ਜੈਨ, ਵਿਕਾਸ਼ ਜਿੰਦਲ, ਰੂਪ ਚੰਦ ਗੋਇਲ, ਦੀਪਕ ਮਿੱਤਲ, ਰਜੇਸ਼ ਕੁਮਾਰ, ਵਿਪਨ ਮਲਹੋਤਰਾ, ਪ੍ਰਦੀਪ ਕੁਮਾਰ, ਲਛਮਣ ਸੱਚਦੇਵਾ, ਹੈਪੀ ਗੋਇਲ, ਟਵਿੰਕਲ ਗੋਇਲ, ਵਿਜੈ ਕੁਮਾਰ ਸਿੰਗਲਾ, ਮੇਹਰ ਚੰਦ ਗਰਗ ਅਤੇ ਨਰੇਸ਼ਪਾਲ ਸ਼ਰਮਾਂ ਸਮੇਤ ਕਈ ਹੋਰ ਮੈਂਬਰ ਵੀ ਮੌਜੂਦ ਸਨ।
170 ਗ੍ਰਾਮ ਹੈਰੋਇਨ ਤੇ ਡਰੱਗ ਮਨੀ ਸਮੇਤ 2 ਕਾਬੂ
NEXT STORY