ਸੰਭਾਜੀਨਗਰ – ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਵੀਰਵਾਰ ਨੂੰ ਕਿਹਾ ਕਿ ਅਯੁੱਧਿਆ ’ਚ ਰਾਮ ਮੰਦਰ ਦਾ ਨਿਰਮਾਣ 30 ਸਾਲ ਦੀ ਤਪੱਸਿਆ ਤੇ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਇੱਥੇ ਦੱਤਾਜੀ ਭਾਲੇ ਸਮ੍ਰਿਤੀ ਸਮਿਤੀ ਦਫਤਰ ਦੇ ਉਦਘਾਟਨ ਸਮਾਗਮ ’ਚ ਕਿਹਾ ਕਿ ਪੂਰਾ ਦੇਸ਼ ਰਾਮਲੱਲਾ ਦੀ ਮੂਰਤੀ ਸਥਾਪਤ ਹੋਣ ਨਾਲ ਬਾਗੋ-ਬਾਗ ਹੈ।
ਇਹ ਵੀ ਪੜ੍ਹੋ- 16 ਮੰਜ਼ਿਲਾ ਇਮਾਰਤ ਤੋਂ ਬੀਬੀਏ ਦੀ ਵਿਦਿਆਰਥਣ ਨੇ ਛਾਲ ਮਾਰ ਕੀਤੀ ਖੁਦਕੁਸ਼ੀ
ਭਾਗਵਤ ਨੇ ਆਪਣੇ ਭਾਸ਼ਣ ’ਚ ਕਿਹਾ,‘‘ਲੋਕਾਂ ਨੇ ਰਾਮ ਮੰਦਰ ਦੇ ਨਿਰਮਾਣ ਲਈ ਧਨ ਦਿੱਤਾ। ਇਹ 30 ਸਾਲ ਦੇ ਸੰਘਰਸ਼ ਤੋਂ ਬਾਅਦ ਸੰਭਵ ਹੋ ਸਕਿਆ ਹੈ। ਅਸੀਂ 500 ਸਾਲਾਂ ਤੋਂ ਰਾਮ ਜਨਮ ਭੂਮੀ ’ਤੇ ਮੰਦਰ ਚਾਹੁੰਦੇ ਸੀ। ਲੋਕ ਚੰਦਾ ਦੇਣ ਲਈ ਤਿਆਰ ਸਨ ਅਤੇ ਪੂਰਾ ਦੇਸ਼ ਮੰਦਰ ਵਿਚ ਪ੍ਰਾਣ-ਪ੍ਰਤਿਸ਼ਠਾ ਵੇਲੇ ਬਾਗੋ-ਬਾਗ ਸੀ।’’
ਆਰ. ਐੱਸ. ਐੱਸ. ਦੇ ਮੁਖੀ ਨੇ ਕਿਹਾ,‘‘ਕਈ ਲੋਕਾਂ ਦੀ ਤਪੱਸਿਆ ਤੇ ਸਮਰਪਣ ਨਾਲ ਇਹ ਸੰਭਵ ਹੋਇਆ। ਪਿਛਲੇ ਕੁਝ ਸਾਲਾਂ ’ਚ ਦੁਨੀਆ ਭਰ ’ਚ ਭਾਰਤ ਦਾ ਕੱਦ ਵਧਿਆ ਹੈ ਅਤੇ ਉਸ ਦੀ ਵਿਰਾਸਤ ਤੇ ਸੰਸਕ੍ਰਿਤੀ ਦੀ ਮਾਨਤਾ ਵੀ ਵਧ ਰਹੀ ਹੈ। ਹੁਣ ਹਰ ਵਿਅਕਤੀ ਦੇ ਜੀਵਨ ’ਚ ਚੰਗੀ ਤਬਦੀਲੀ ਲਿਆਉਣ ਦਾ ਸਮਾਂ ਆ ਗਿਆ ਹੈ।’’
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
16 ਮੰਜ਼ਿਲਾ ਇਮਾਰਤ ਤੋਂ ਬੀਬੀਏ ਦੀ ਵਿਦਿਆਰਥਣ ਨੇ ਛਾਲ ਮਾਰ ਕੀਤੀ ਖੁਦਕੁਸ਼ੀ
NEXT STORY