ਸੰਗਰੂਰ : ਪੰਜਾਬ ਸਰਕਾਰ ਦਾ ਇਹ ਦਾਅਵਾ ਹੈ ਕਿ ਸੂਬੇ 'ਚ ਸਕੂਲੀ ਸਿੱਖਿਆ ਨੂੰ ਹੋਰ ਹੁਲਾਰਾ ਦਿੱਤਾ ਜਾਵੇਗਾ ਪਰ ਕੀਤੇ ਨਾ ਕੀਤੇ ਸਰਕਾਰ ਇਸ ਤਰ੍ਹਾਂ ਕਰਨ 'ਚ ਆਸਮਰੱਥ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ 'ਚ ਆਏ ਦਿਨ ਬੇਰੁਜ਼ਗਾਰ ਅਤੇ ਕੱਚੇ ਅਧਿਆਪਕਾਂ ਵੱਲੋਂ ਮਾਨ ਦੀ ਰਿਹਾਇਸ਼ 'ਤੇ ਪ੍ਰਦਰਸ਼ਨ ਕੀਤਾ ਜਾਂਦਾ ਹੈ। ਉੱਥੇ ਹੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਲੇਹਲ ਖੁਰਦ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਪੜਾਈ ਕਰਨ ਲਈ ਮਜ਼ਬੂਰ ਹੋ ਗਏ ਹਨ।
ਇਹ ਵੀ ਪੜ੍ਹੋ- 10 ਮਹੀਨੇ ਦੀ ਮਾਸੂਮ ਧੀ ਦਾ ਕਾਤਲ ਫ਼ੌਜੀ ਪਿਓ ਗ੍ਰਿਫ਼ਤਾਰ, ਘਟਨਾ ਮਗਰੋਂ ਕੰਬ ਗਈ ਸੀ ਲੋਕਾਂ ਦੀ ਰੂਹ
ਦੱਸ ਦੇਈਏ ਕਿ ਪਿੰਡ ਵਾਸੀਆਂ ਨੇ ਸਕੂਲ 'ਚ ਸਟਾਫ਼ ਦੀ ਘਾਟ ਹੋਣ ਦੇ ਕਾਰਨ ਸਕੂਲ ਨੂੰ ਜਿੰਦਾ ਲਗਾ ਕੇ ਬੰਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਅਧਿਆਪਕਾਂ ਨੇ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ 'ਚ ਹੀ ਬੱਚਿਆ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਜਿੱਥੇ ਬੱਚਿਆ ਲਈ ਲੰਗਰ ਦਾ ਪ੍ਰਬੰਧ ਵੀ ਕੀਤੀ ਗਿਆ। ਇਸ ਤੋਂ ਇਲਾਵਾ ਪਿੰਡ ਵਾਸੀਆਂ ਅਤੇ ਸਕੂਲ ਪ੍ਰਸ਼ਾਸਨ ਨੇ ਸਕੂਲ 'ਚ ਖਾਲੀ ਪਏ ਅਹੁਦਿਆਂ ਨੂੰ ਭਰਨ ਦੀ ਮੰਗ ਕਰਦਿਆਂ ਦੂਸਰੇ ਦਿਨ ਵੀ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ, ਜਿੱਥੇ ਉਨ੍ਹਾਂ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ- ਮਿਸਾਲ ਬਣਿਆ ਫਿਰੋਜ਼ਪੁਰ ਦਾ ਇਹ ਸਰਕਾਰੀ ਸਕੂਲ, 'ਬੈਸਟ ਸਕੂਲ' ਐਵਾਰਡ ਲਈ ਚੋਣ, ਮਿਲੇਗੀ 10 ਲੱਖ ਰੁਪਏ ਦੀ ਗ੍ਰਾਂਟ
ਦੱਸ ਦੇਈਏ ਕਿ ਲੇਹਲ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਕੁਲ 200 ਬੱਚੇ ਹਨ , ਜਿਨ੍ਹਾਂ ਦੀਆਂ 5 ਕਲਾਸਾਂ ਹਨ। ਇਸ ਤੋਂ ਇਲਾਵਾ ਅਧਿਆਪਕਾਂ ਦੇ ਕੁਲ 7 ਅਹੁਦੇ ਹਨ, ਜਿਸ ਵਿੱਚ 4 ਈ.ਟੀ.ਟੀ. , 1 ਹੈੱਡ ਟੀਚਰ ਅਤੇ 2 ਵਾਲੰਟੀਅਰ ਟੀਚਰ ਹਨ ਪਰ ਇਸ ਸਕੂਲ ਵਿੱਚ ਸਿਰਫ਼ 2 ਈ.ਟੀ.ਟੀ., 1 ਵਾਲੰਟੀਅਰ ਅਤੇ 1 ਹੈੱਡ ਟੀਚਰ ਦੇ ਅਹੁਦੇ ਹੀ ਭਰੇ ਹਨ। ਈ.ਟੀ.ਟੀ. ਦੇ 2 ਅਤੇ ਵਾਲੰਟੀਅਰ ਟੀਚਰ ਦੇ ਅਹੁਦੇ ਖਾਲੀ ਪਏ ਹਨ। ਹੈੱਡ ਟੀਚਰ ਵੀ ਅਗਲੀ ਮਹੀਨੇ ਸੇਵਾਮੁਕਤ ਹੋ ਰਿਹਾ ਹੈ। ਅਜਿਹੇ ਵਿੱਚ 200 ਵਿਦਿਆਰਥੀਆਂ ਲਈ ਸਿਰਫ਼ 3 ਅਧਿਆਪਕ ਹੀ ਰਹਿ ਜਾਣਗੇ। ਪਿੰਡ ਵਾਸੀਆਂ ਨੇ ਸਰਕਾਰ ਤੋਂ ਸਵਾਲ ਕਰਦਿਆਂ ਪੁੱਛਿਆ ਕਿ 3 ਅਧਿਆਪਕ ਪੂਰੇ ਸਕੂਲ ਦਾ ਪ੍ਰਬੰਧ ਕਿਵੇਂ ਕਰਨਗੇ? ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ ਹਰ 30 ਬੱਚਿਆ ਪਿੱਛੇ 1 ਅਧਿਆਪਕ ਹੋਣਾ ਚਾਹੀਦਾ ਹੈ। ਅਧਿਆਪਕਾਂ ਦਾ ਘਾਟ ਨੂੰ ਪੂਰਾ ਕਰਨ ਲਈ ਕਈ ਵਾਰ ਅਧਿਕਾਰੀਆਂ ਨੂੰ ਅਪੀਲ ਕੀਤੀ ਪਰ ਕੋਈ ਸੁਣਵਾਈ ਨਾ ਹੋਣ ਕਾਰਨ ਉਹ ਸਕੂਲ ਨੂੰ ਬੰਦ ਕਰਨ ਲਈ ਮਜ਼ਬੂਰ ਹੋ ਗਏ ਸਨ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਘਰ ’ਚ ਇਕੱਲੀਆਂ ਦੋ ਭੈਣਾਂ ਨੂੰ ਸੱਪ ਨੇ ਡੱਸਿਆ, ਛੋਟੀ ਨੇ ਤੋੜ ਦਿੱਤਾ ਦਮ
NEXT STORY