ਮੋਗਾ : ਬੱਧਨੀ ਕਲਾਂ ਵਿਖੇ ਨਿਹਾਲ ਸਿੰਘ ਵਾਲਾ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ. ਬਲਦੇਵ ਸਿੰਘ ਮਾਣੂਕੇ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਪਹੁੰਚੇ ਸੁਖਬੀਰ ਬਾਦਲ ਨੇ ਕੇਜਰੀਵਾਲ ਦੇ ਪੰਜਾਬ ਮਾਡਲ ਬਾਰੇ ਲੋਕਾਂ ਨੂੰ ਸੁਚੇਤ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ’ਚ 4 ਪਾਰਟੀਆਂ ਸਰਗਰਮ ਚੱਲ ਰਹੀਆਂ ਹਨ। ਜਿਨ੍ਹਾਂ ’ਚੋਂ 3 ਪਾਰਟੀਆਂ ਤਾਂ ਦਿੱਲੀ ਦੇ ਇਸ਼ਾਰਿਆਂ ’ਤੇ ਚੱਲ ਰਹੀਆਂ ਹਨ ਅਤੇ ਚੌਥੀ ਪਾਰਟੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਹੈ ਸਿਰਫ਼ ਉਹ ਹੀ ਪੰਜਾਬ ਤੇ ਪੰਜਾਬੀਆਂ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਸੁਖਬੀਰ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨੂੰ ਇਕ ਮੌਕਾ ਦੇਵੋਗੇ ਤਾਂ ਪੰਜਾਬ ’ਚ ਪਾਣੀ ਦਾ ਵੀ ਬਿੱਲ ਲਾਗੂ ਹੋ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀ ਆਟਾ ਦਾਲ ਸਕੀਮ ਵੀ ਬੰਦ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਅਕਾਲੀ -ਬਸਪਾ ਗਠਜੋੜ ਸਰਕਾਰ ਮੁੜ ਸ਼ੁਰੂ ਕਰੇਗੀ ਸਮਾਜ ਭਲਾਈ ਸਕੀਮਾਂ : ਹਰਸਿਮਰਤ
ਕੇਜਰੀਵਾਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਬਾਦਲ ਨੇ ਕਿਹਾ ਕਿ ਇਹ ਉਹੀਂ ਆਦਮੀ ਹੈ ਜਿਸ ਨੇ 3 ਸਾਲ ਪਹਿਲਾਂ ਸੁਪਰੀਮ ਕੋਰਟ ਨੂੰ ਦਰਖਾਸਤ ਕੀਤੀ ਸੀ ਕਿ ਪੰਜਾਬ ’ਚੋਂ ਨਹਿਰ ਕੱਢ ਕੇ ਦਿੱਲੀ ਤੱਕ ਪਹੁੰਚਾਈ ਜਾਵੇ ਤਾਂ ਜੋ ਪੰਜਾਬ ਦਾ ਪਾਣੀ ਦਿੱਲੀ ਜਾ ਸਕੇ। ਬਾਦਲ ਨੇ ਕਿਹਾ ਕਿ 1 ਸਾਲ ਪਹਿਲਾਂ ਵੀ ਕੇਜਰੀਵਾਲ ਨੇ ਸੁਪਰੀਮ ਕੋਰਟ ਨੂੰ ਦਰਖਾਸਤ ਕੀਤੀ ਸੀ ਕਿ ਪੰਜਾਬ ਦੇ ਥਰਮਲ ਪਲਾਂਟ ਬੰਦ ਕੀਤੇ ਜਾਣ ਕਿਉਂਕਿ ਪੰਜਾਬ ਦਾ ਧੂੰਆਂ ਦਿੱਲੀ ਦੀ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ। ਉਹ ਪੰਜਾਬ ’ਚ ਥਰਮਲ ਪਲਾਂਟ ਬੰਦ ਕਰਵਾ ਕੇ ਪੰਜਾਬ ਦੀ ਬਿਜਲੀ ਬੰਦ ਕਰਨਾ ਚਾਹੁੰਦਾ ਹੈ। ਕੇਜਰੀਵਾਲ ਨੇ ਕੋਰਟ ਨੂੰ ਪੰਜਾਬ ਦੇ ਕਿਸਾਨਾਂ ਜੋ ਪਰਾਲੀ ਸਾੜਦੇ ਹਨ ਉਨ੍ਹਾਂ ’ਤੇ ਵੀ ਕੇਸ ਦਰਜ ਕਰਨ ਲਈ ਦਰਖਾਸਤ ਕੀਤੀ ਸੀ। ਬਾਦਲ ਨੇ ਕਿਹਾ ਕਿ ਜੇਕਰ ਉਸਦੀ ਸਰਕਾਰ ਪੰਜਾਬ ’ਚ ਆ ਗਈ ਤਾਂ ਉਹ ਪੰਜਾਬ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖ ਦੇਵੇਗਾ।
ਇਹ ਵੀ ਪੜ੍ਹੋ : ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ’ਚ ਕੇਂਦਰ ਕਾਨੂੰਨ ਨੂੰ ਸਖਤ ਬਣਾਏ : ਸੁਖਜਿੰਦਰ ਰੰਧਾਵਾ
ਸੁਖਬੀਰ ਬਾਦਲ ਨੇ ਅੱਗੇ ਬੋਲਦਿਆਂ ਕਿਹਾ ਕਿ ਇਕੱਲੀ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਹੈ ਜੋ ਆਪਣੇ ਵਾਅਦਿਆਂ ਨੂੰ ਪੂਰਾ ਕਰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਮੈਂ ਪੰਜਾਬ ਦੇ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਮੈਂ ਪੰਜਾਬ ਦੀਆਂ ਸੜਕਾਂ ਦੀ ਨੁਹਾਰ ਬਦਲ ਦੇਵਾਂਗਾ, ਗਰੀਬਾਂ ਨੂੰ ਆਟਾ ਦਲ ਸਕੀਮ ਦਿੱਤੀ ਜਾਵੇਗੀ, ਟਿਊਬਲਾਂ ਦੇ ਬਿੱਲ ਮੁਆਫ਼ ਕੀਤੇ ਜਾਣਗੇ ਅਤੇ ਅਸੀਂ ਆਪਣੇ ਵਾਅਦੇ ਪੂਰੇ ਵੀ ਕੀਤੇ ਹਨ। ਇਸ ਵਾਰ ਅਸੀਂ ਆਪਣੇ ਚੋਣ ਮੈਨੀਫੈਸਟੋ ’ਚ ਹੋਰ ਸਹੂਲਤਾਂ ਨੂੰ ਜੋੜਿਆ ਹੈ ਜੋ ਅਕਾਲੀ ਦਲ ਆਉਣ ’ਤੇ ਪਹਿਲੇ ਮਹੀਨੇ ਹੀ ਲਾਗੂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਡੇ ਚੋਣ ਮੈਨੀਫੈਸਟੋ ’ਚ ਜੋ ਸਕੀਮਾਂ ਕਾਂਗਰਸ ਨੇ ਬੰਦ ਕੀਤੀਆਂ ਹਨ ਉਨ੍ਹਾਂ ਨੂੰ ਮੁੜ ਤੋਂ ਬਹਾਲ ਕਰਨਾ ਹੈ। ਸੁਖਬੀਰ ਬਾਦਲ ਨੇ ਚੋਣ ਮੈਨੀਫੈਸਟੋ ਦੇ ਕੁਝ ਵਾਅਦਿਆਂ ਨੂੰ ਵੀ ਸਾਂਝਾ ਕੀਤਾ ਜਿਵੇਂ -
ਬਜ਼ੁਰਗਾਂ ਦੀ ਪੈਨਸ਼ਨ 1500 ਤੋਂ 3100 ਰੁਪਏ ਕੀਤੀ ਜਾਵੇਗੀ
ਕੁੜੀਆਂ ਦੇ ਵਿਆਹ ਦੀ ਸ਼ਗਨ ਸਕੀਮ 51000 ਤੋਂ 75000 ਕੀਤੀ ਜਾਵੇਗੀ।
ਨੀਲੇ ਕਾਰਡ ਜੋ ਪਿਛਲੇ 5 ਸਾਲਾਂ ਤੋਂ ਕੱਟੇ ਗਏ ਹਨ, 15 ਦਿਨਾਂ ’ਚ ਨਵੇਂ ਕਾਰਡ ਬਣਾਏ ਜਾਣਗੇ ਅਤੇ ਹਰ ਔਰਤ ਨੂੰ 2000 ਰੁਪਏ ਖਾਤੇ ’ਚ ਆਉਣਗੇ
400 ਯੂਨਿਟ ਤੱਕ ਬਿਜਲੀ ਹਰ ਮਹੀਨੇ ਹਰ ਵਰਗ ਨੂੰ ਮੁਫ਼ਤ ਦਿੱਤੀ ਜਾਵੇਗੀ ।
ਪਿੰਡਾਂ ’ਚ ਪੰਚਾਇਤੀ ਜ਼ਮੀਨ 3 ਮਹੀਨੀਆਂ ’ਚ ਗਰੀਬਾਂ ਨੂੰ ਦਿੱਤੀ ਜਾਵੇਗੀ।
5 ਹਜ਼ਾਰ ਮਕਾਨ ਇਕ ਸਾਲ ’ਚ 1000 ਮਕਾਨ ਗਰੀਬਾਂ ਨੂੰ ਬਣਾ ਕੇ ਦਿੱਤੇ ਜਾਣਗੇ।
ਖੇਤੀ ਲਈ 10 ਰੁਪਏ ਲੀਟਰ ਡੀਜ਼ਲ ਦਿੱਤੀ ਜਾਵੇਗਾ ਅਤੇ ਇਸ ਸੰਬੰਧੀ ਕਿਸਾਨਾਂ ਦੇ ਕਾਰਡ ਬਣਾਏ ਜਾਣਗੇ
ਜਿਨ੍ਹਾਂ ਕਿਸਾਨਾਂ ਕੋਲ ਹੁਣ ਤੱਕ ਕੋਈ ਟਿਬਊਲ ਕੁਨੈਕਸ਼ਨ ਨਹੀਂ ਹਨ, ਉਨ੍ਹਾਂ ਨੂੰ 1 ਮਹੀਨੇ ’ਚ ਨਵੇਂ ਕੁਨੈਕਸ਼ਨ ਦਿੱਤੇ ਜਾਣਗੇ।
ਭਾਈ ਕੱਨਈਆ ਸਕੀਮ 2 ਲੱਖ ਤੋਂ ਵੱਧ ਕੇ 10 ਲੱਖ ਕੀਤੀ ਜਾਵੇਗੀ। ਸਰਕਾਰੀ ਸਕੂਲਾਂ ਦੇ ਢਾਂਚੇ ਠੀਕ ਕਰਕੇ ਸਿੱਖਿਆ ਪੱਧਰ ਵਧੀਆ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਜੀਤਾ ਮੌੜ ਦੇ ਪ੍ਰਾਪਰਟੀ ਕਾਰੋਬਾਰ ’ਚ ਪੈਸੇ ਲਾਉਣ ਵਾਲੇ ਨਸ਼ਾ ਸਮੱਗਲਰਾਂ ਦੀ ਕੀਤੀ ਜਾ ਰਹੀ ਜਾਂਚ
NEXT STORY