ਗਿੱਦੜਬਾਹਾ,(ਚਾਵਲਾ) : ਪਿੰਡ ਕੋਟਭਾਈ ਦੇ ਇਕ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਕੁਲਵੰਤ ਰਾਏ 70 ਪੁੱਤਰ ਅਸੀਸ਼ ਰਾਮ ਫਰੀਦਕੋਟ ਮੈਡੀਕਲ ਕਾਲਜ ਵਿਖੇ ਇਲਾਜ ਅਧੀਨ ਸੀ। ਜਿੱਥੇ ਡਾਕਟਰਾਂ ਵਲੋਂ ਉਸ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਕੀਤੀ ਗਈ ਸੀ, ਜਿਸ ਦੀ ਮੌਤ ਹੋ ਗਈ। ਐਸ. ਐਮ. ਓ. ਦੋਦਾ ਡਾ. ਰਮੇਸ਼ ਕੁਮਾਰੀ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਨੂੰ ਫਰੀਦਕੋਟ ਤੋਂ ਰਿਪੋਰਟ ਪ੍ਰਾਪਤ ਹੋਈ ਸੀ। ਉਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੂੰ ਕੋਟਭਾਈ ਪੀੜਤ ਪਰਿਵਾਰ ਦੇ ਘਰ ਸੁਰੱਖਿਆ ਦਵਾਈ ਦੇਣ ਭੇਜਿਆ ਗਿਆ, ਜੋ ਦਵਾਈ ਦੇਣ ਦੇ ਨਾਲ-ਨਾਲ ਲੋਕਾਂ ਨੂੰ ਸਵਾਈਨ ਫਲੂ ਤੋਂ ਬਚਾਅ ਸਬੰਧੀ ਜਾਗਰੂਕ ਕਰੇਗੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੂੰ ਪਹਿਲਾਂ ਬਠਿੰਡਾ ਅਤੇ ਫਿਰ ਫਰੀਦਕੋਟ ਇਲਾਜ ਲਈ ਲਿਜਾਇਆ ਗਿਆ ਸੀ ਅਤੇ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ।
ਪੁਲਸ ਵਲੋਂ ਚਾਈਨਾ ਡੋਰ ਦੇ 2000 ਗੱਟੁ ਬਰਾਮਦ, 4 ਖਿਲਾਫ ਮਾਮਲਾ ਦਰਜ
NEXT STORY