ਫਰੀਦਕੋਟ,(ਜਗਤਾਰ): ਬਸੰਤ ਦਾ ਤਿਉਹਾਰ ਨੇੜੇ ਆ ਰਿਹਾ ਹੈ, ਇਸ ਦਿਨ ਦੀ ਹਰ ਇਕ ਨੂੰ ਉਡੀਕ ਹੁੰਦੀ ਹੈ ਅਤੇ ਹਰ ਪਾਸੇ ਰੰਗ ਬਿਰੰਗੇ ਪਤੰਗ ਇਸ ਦਿਨ ਚੜਾਏ ਜਾਂਦੇ ਹਨ। ਇਸੇ ਦੌਰਾਨ ਚਾਈਨਾ ਡੋਰ ਦੀ ਲਾਗਤ ਬਹੁਤ ਵੱਧ ਜਾਂਦੀ ਹੈ। ਅਤੇ ਬਹੁਤ ਸਾਰੇ ਲੋਕ ਚਾਈਨਾ ਡੋਰ ਨੂੰ ਪਸੰਦ ਕਰਦੇ ਹਨ ਤੇ ਉਸ ਨੂੰ ਖਰੀਦਦੇ ਹਨ ਪਰ ਇਹ ਡੋਰ ਖਤਰਨਾਕ ਹੈ। ਇਸ ਡੋਰ ਕਾਰਨ ਆਮ ਲੋਕ, ਜਾਨਵਰਾਂ ਤੇ ਪੰਛੀਆਂ ਦਾ ਨੁਕਸਾਨ ਹੁੰਦਾ ਹੈ। ਇਸ ਕਾਰਨ ਪੁਲਸ ਵਲੋਂ ਚਾਈਨਾ ਡੋਰ ਨੂੰ ਰੋਕਣ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਤਹਿਤ ਫਰੀਦਕੋਟ ਪੁਲਸ ਨੇ ਸਫਲਤਾ ਹਾਸਲ ਕਰਦਿਆਂ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਿਕੰਜਾ ਕੱਸਦਿਆ ਵੱਡੀ ਕਾਰਵਾਈ ਕੀਤੀ। ਪੁਲਸ ਨੇ ਛਾਪੇਮਾਰੀ ਕਰਦਿਆਂ ਕਰੀਬ 50 ਪੇਟੀਆਂ (2000 ਗੱਟੁ) ਚਾਈਨਾ ਡੋਰ ਬਰਾਮਦ ਕੀਤੀ ਹੈ। ਇਸ ਮੌਕੇ ਫਰੀਦਕੋਟ ਥਾਣਾ ਸਿਟੀ ਦੇ ਐਸ. ਐਚ. ਓ. ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾ ਵਲੋਂ ਅੱਜ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਗਈ ਹੈ। ਜਿਸ ਦੌਰਾਨ ਪੁਲਸ ਵਲੋਂ 2 ਦਿਨਾਂ 'ਚ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ, ਜਿਨ੍ਹਾਂ ਕੋਲੋਂ 2000 ਤੋਂ ਵੱਧ ਗੱਟੁ ਚਾਈਨਾ ਡੋਰ ਦੇ ਬਰਾਮਦ ਕੀਤੇ ਜਾ ਚੁਕੇ ਹਨ। ਪੁਲਸ ਵਲੋਂ ਇਸ ਮਾਮਲੇ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਅਨੀਸ਼ ਸਿਡਾਨਾ ਨੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਪੇਸ਼ ਕੀਤੀ ਦਾਅਵੇਦਾਰੀ
NEXT STORY