ਤਪਾ ਮੰਡੀ (ਸ਼ਾਮ,ਗਰਗ): ਅੱਜ ਸਵੇਰੇ 7.30 ਵਜੇ ਦੇ ਕਰੀਬ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਸਥਿਤ ਰਾਇਲ ਪੈਲੇਸ ਦੇ ਸਾਹਮਣੇ ਕਾਰ ਦਾ ਟਾਇਰ ਪੰਕਚਰ ਹੋਣ ਕਾਰਨ ਦੂਸਰੀ ਕਾਰ ’ਚ ਟਕਰਾਉਣ ਨਾਲ 3 ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੋਇਆ ਹੈ। ਜਾਣਕਾਰੀ ਅਨੁਸਾਰ ਹਰੀਸ਼ ਕੁਮਾਰ ਪੁੱਤਰ ਮੰਗਤ ਰਾਏ ਆਪਣੇ ਪੁੱਤਰ ਅਨਾਸ਼ ਕੁਮਾਰ ਨਾਲ ਸਹਾਰਨਪੁਰ ਤੋਂ ਅਬੋਹਰ ਜਾ ਰਹੇ ਸੀ,ਜਦ ਤਪਾ ਨੇੜੇ ਪੁੱਜੇ ਤਾਂ ਕਾਰ ਦਾ ਅਗਲਾ ਟਾਇਰ ਪੰਕਚਰ ਹੋਣ ਨਾਲ ਕਾਰ ਡਿਵਾਇਡਰ ਕਰਾਸ ਕਰਕੇ ਬਠਿੰਡਾ ਸਾਈਡ ਤੋਂ ਆਉਂਦੀ ਤੇਜ਼ ਰਫ਼ਤਾਰ ਕਾਰ ਨਾਲ ਟਕਰਾ ਗਈ ਤਾਂ 2-3 ਲੋਟਨੀਆਂ ਖਾ ਕੇ 200 ਮੀਟਰ ਦੂਰ ਜਾ ਕੇ ਡਿਵਾਇਡਰ ਨਾਲ ਟਕਰਾ ਕੇ ਪਲਟ ਗਈ ਅਤੇ ਬਠਿੰਡਾ ਸਾਈਡ ਤੋਂ ਆਉਂਦੀ ਕਾਰ ’ਚ ਸਵਾਰ ਸਚਿਨ ਕੁਮਾਰ,ਰਵੀ ਭੂਸ਼ਨ ਅਤੇ ਚਾਲਕ ਰਾਜੀਵ ਕੁਮਾਰ ਜ਼ਖ਼ਮੀ ਹੋ ਗਏ।
ਹਾਦਸਾ ਇੰਨਾਂ ਜ਼ਬਰਦਸਤ ਸੀ ਕਿ ਦੋਵੇਂ ਕਾਰਾਂ ਦੇ ਪਰਖੱਚੇ ਦੂਰ-ਦੂਰ ਤੱਕ ਖਿਲਰ ਗਏ। ਜਿਨ੍ਹਾਂ ਨੂੰ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੇ ਐਬੂਲੈਸਾਂ ਅਤੇ ਸਮਾਜ ਸੇਵੀਆਂ ਨੇ ਮੋਟਰਸਾਇਕਲਾਂ ’ਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਤਪਾ ਦਾਖ਼ਲ ਕਰਵਾਇਆ ਗਿਆ। ਸੜਕ ਵਿਚਕਾਰ ਪਲਟੀ ਕਾਰ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਤਾਂ ਤਪਾ ਪੁਲਸ ਦੇ ਐੱਸ.ਐੱਚ.ਓ. ਜਸਵਿੰਦਰ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਪਹੁੰਚਕੇ ਸੜਕ ਵਿਚਕਾਰ ਪਈ ਕਾਰ ਨੂੰ ਪਰ੍ਹੇ ਹਟਾਕੇ ਆਵਾਜਾਈ ਚਾਲੂ ਕਰਵਾਈ।
ਲੁਧਿਆਣਾ 'ਚ ਲੁਟੇਰਿਆਂ ਨੇ ਗੰਨ ਪੁਆਇੰਟ 'ਤੇ 35 ਲੱਖ ਲੁੱਟੇ, ਪੁਲਸ ਨੂੰ ਪਈਆਂ ਭਾਜੜਾਂ
NEXT STORY