ਤਪਾ ਮੰਡੀ, (ਹਰੀਸ਼, ਮੇਸ਼ੀ) ਬੀਤੀ ਰਾਤ ਚੋਰਾਂ ਨੇ ਗ਼ਰੀਬ ਪਰਿਵਾਰ ਦੇ ਮਕਾਨ ਵਿਚ ਲਾਈ ਸੰਨ, ਨਕਦੀ ਅਤੇ ਸੋਨਾ ਸਮੇਤ ਚਾਂਦੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਬਠਿੰਡਾ ਮੁੱਖ ਮਾਰਗ ਤੇ ਸਥਿਤ ਰਾਇਲ ਪੇਲੈਸ ਕੋਲ ਖੇਤਾਂ ਵਿਚ ਰਹਿ ਰਹੇ ਮਕਾਨ ਮਾਲਿਕ ਮਾਲੀ ਸ਼੍ਰੀ ਨਿਵਾਸ ਜੋ ਕਿ ਸਬਜ਼ੀ ਦਾ ਕੰਮ ਕਰਦਾ ਹੈ ਨੇ ਦੱਸਿਆ ਕਿ ਬੀਤੀ ਰਾਤ ਹਰ ਰੋਜ਼ ਦੀ ਤਰ੍ਹਾਂ ਉਹ ਖੇਤਾਂ ਵਿਚ ਕੌਠੇ ਕਮਰੇ ਨੂੰ ਬਾਹਰੋਂ ਜ਼ਿੰਦਰਾ ਲਗਾ ਕੇ ਆਪਣੇ ਪਰਿਵਾਰ ਸਮੇਤ ਬਾਹਰ ਬਰਾਂਡੇ 'ਚ ਪੱਖਾ ਲਗਾ ਕੇ ਸੌਂ ਰਹੇ ਸਨ ਤਾਂ ਜਦ ਉਹ ਹਰ ਰੋਜ਼ ਦੀ ਤਰ੍ਰਾਂ ਸਵੇਰ ਸਮੇਂ ਨੀਂਦ ਤੋਂ ਜਾਗਿਆ ਤਾਂ ਉਹ ਅਪਣੇ ਘਰ ਦੇ ਕਮਰੇ ਵੱਲ ਗਏ ਤਾਂ ਪਿਛਲੀ ਕੰਧ ਦੀ ਬਾਰੀ 'ਚ ਸੰਨ ਮਾਰੀ ਹੋਈ ਸੀ।
ਜਦ ਕਮਰੇ 'ਚ ਆਪਣੇ ਸਾਮਾਨ ਦੀ ਜਾਂਚ ਕੀਤੀ ਤਾਂ ਅਣਪਛਾਤੇ ਚੋਰਾਂ ਨੇ ਘਰ ਦੇ ਇਕੋ ਕਮਰੇ ਨੂੰ ਸੰਨ• ਮਾਰਕੇ ਲਗਭਗ ਵੱਖ-ਵੱਖ ਅਲਮਾਰੀਆਂ ਤੇ ਪੇਟੀ 'ਚ ਪਈ ਨਕਦੀ ਕਰੀਬ ਸਵਾ ਲੱਖ ਰੁਪਏ ਅਤੇ ਕੁਝ ਸੋਨੇ ਸਮੇਤ ਚਾਂਦੀ ਦੇ ਗਹਿਣਿਆ ਕਰੀਬ 12 ਤੌਲੇ ਸਮੇਤ ਕਰੀਬ ਦੀ ਚੋਰੀ ਕੀਤੇ। ਉਨ੍ਹਾਂ ਨੂੰ ਰਾਤ ਸਮੇਂ ਚਲਦੇ ਪੱਖਿਆਂ ਅਤੇ ਮੋਟਰ ਦੇ ਪਾਣੀ ਦੀ ਆਵਾਜ਼ ਦੇ ਖੜਕੇ ਵਿਚ ਕੁਝ ਸੁਣਾਈ ਨਾ ਦਿੱਤਾ। ਜਿਸ ਕਰਕੇ ਚੋਰ ਚੋਰੀ ਨੂੰ ਅੰਜ਼ਾਮ ਦੇਣ ਵਿਚ ਕਾਮਯਾਬ ਹੋ ਗਏ। ਉਸ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਜ਼ਮੀਨ ਠੇਕੇ ਤੇ ਲੈ ਕੇ ਪਿਛਲੇ ਕਈ ਸਾਲਾਂ ਤੋਂ ਇਸੇ ਥਾਂ 'ਤੇ ਪਰਿਵਾਰ ਸਮੇਤ ਗੁਜ਼ਾਰਾ ਕਰ ਰਿਹਾ ਹੈ।
ਉਸ ਕੋਲੋਂ ਪੱਤਰਕਾਰਾਂ ਨੇ ਵੱਡੀ ਰਕਮ ਘਰ ਵਿਚ ਰੱਖਣ ਸਬੰਧੀ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਪਿਛਲੇ ਮਹੀਨੇ ਭਿੰਡੀਆਂ ਦੀ ਸਬਜ਼ੀ ਦੀ ਥੋਕ ਵਿਚ ਕਈ ਹਜ਼ਾਰਾਂ ਰੁਪਏ ਦੀ ਵਿਕਰੀ ਕੀਤੀ ਅਤੇ ਇਕ ਮੱਝ ਨੂੰ ਵੇਚਣ ਤੇ ਪ੍ਰਾਪਤ ਰਕਮ ਵੀ ਅਪਣੇ ਕੋਲ ਰੱਖੀ ਹੋਈ ਸੀ। ਜਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਤਾਂ ਮੌਕੇ ਤੇ ਪੁੱਜੇ ਏ.ਐੱਸ.ਆਈ. ਭੋਲਾ ਸਿੰਘ ਅਤੇ ਪ੍ਰਦੀਪ ਸਿੰਘ ਸਮੇਤ ਰਾਜਵਿੰਦਰ ਸਿੰਘ ਨੇ ਚੋਰੀ ਦਾ ਜਾਇਜਾ ਲਿਆ ਤੇ ਕਿਹਾ ਇਸ ਦੀ ਢੁੱਕਵੀਂ ਜਾਂਚ ਪੜਤਾਲ ਕਰਨ ਤੇ ਚੋਰਾਂ ਦੀ ਭਾਲ ਕੀਤੀ ਜਾਵੇਗੀ। ਪੁਲਸ ਨੇ ਉਕਤ ਮਾਲੀ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਇਸ ਮੌਕੇ ਮਾਲੀ ਦੀ ਪਤਨੀ ਬਿਮਲਾ ਦੇਵੀ, ਬੇਟਾ ਸੁਖਵਿੰਦਰ ਰਾਮ, ਰਾਹੁਲ ਕੁਮਾਰ, ਬੇਟੀ ਲਛਮੀ, ਜਗਦੀਸ਼ ਮਾਲੀ, ਸਰਿੰਦਰ ਮਾਲੀ ਅਤੇ ਵਰਿੰਦਰ ਸਿੰਘ, ਰਵਿੰਦਰ ਸਿੰਘ ਕੌਂਸਲਰ ਕੁਲਵਿੰਦਰ ਸਿੰਘ ਕਿੰਦੀ ਆਦਿ ਹਾਜ਼ਿਰ ਸਨ।
ਦਰਜਾ ਚਾਰ ਮੁਲਾਜ਼ਮਾਂ ਨੇ ਕਾਲੇ ਚੋਲੇ ਪਾ ਕੇ ਕੀਤਾ ਰੋਸ ਮਾਰਚ
NEXT STORY