ਜੈਤੋ (ਰਘੂਨੰਦਨ ਪਰਾਸ਼ਰ) : ਭਾਰਤੀ ਕਿਸਾਨ ਏਕਤਾ ਬੀ.ਕੇ.ਈ. ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ 13 ਫਰਵਰੀ ਤੋਂ ਅੰਦੋਲਨ ’ਤੇ ਹਨ। ਖਨੌਰੀ, ਸ਼ੰਭੂ, ਡੱਬਵਾਲੀ, ਰਤਨਪੁਰ (ਸੰਗਰੀਆਂ) ਸਰਹੱਦਾਂ ’ਤੇ ਚਾਰ ਥਾਵਾਂ ’ਤੇ ਕਿਸਾਨਾਂ ਦਾ ਧਰਨਾ 140 ਦਿਨਾਂ ਤੋਂ ਲਗਾਤਾਰ ਜਾਰੀ ਹੈ। ਕਿਸਾਨਾਂ ਲਈ ਲੰਗਰ ਅਤੇ ਦੁੱਧ ਦੀ ਸੇਵਾ ਨਿਰੰਤਰ ਚੱਲ ਰਹੀ ਹੈ।
ਇਸੇ ਲੜੀ ਤਹਿਤ ਹਰ ਸ਼ਨੀਵਾਰ ਭਾਰਤੀ ਕਿਸਾਨ ਏਕਤਾ ਬੀ.ਕੇ.ਈ., ਪਿੰਡਾਂ ਦੇ ਸਹਿਯੋਗ ਨਾਲ ਸਿਰਸਾ ਤੋਂ ਖਨੌਰੀ ਬਾਰਡਰ 'ਤੇ ਦੁੱਧ ਦੀ ਸੇਵਾ ਭੇਜਦੀ ਹੈ। ਇਸੇ ਲੜੀ ਤਹਿਤ ਬੀਤੇ ਦਿਨ ਪਿੰਡ ਘੁਕਾਂਵਾਲੀ ਤੋਂ ਹਰਵਿੰਦਰ ਸਿੰਘ ਸਿੱਧੂ, ਰਾਮ ਸਿੰਘ, ਮਨਜੀਤ ਸਿੰਘ, ਰਾਜਵੀਰ ਸਿੰਘ, ਹਰਦਮ ਸਿੰਘ, ਪ੍ਰਗਟ ਸਿੰਘ, ਲਖਵੀਰ ਸਿੰਘ ਨੰਬਰਦਾਰ, ਕੁਲਜੀਤ ਸਿੰਘ, ਅਜੈਬ ਸਿੰਘ, ਹਰਪ੍ਰੀਤ ਸਿੰਘ, ਜਸਕਰਨ ਸਿੰਘ ਤੇ ਸੀਰਾ ਸਾਹੂ ਨੇ ਪਿੰਡ ਦੇ ਸਹਿਯੋਗ ਨਾਲ 1.5 ਕੁਇੰਟਲ ਦੁੱਧ ਦੀ ਸੇਵਾ, ਪਿੰਡ ਖੂਈਆਂ ਨੇਪਾਲਪੁਰ ਤੋਂ ਲਾਲਾ ਸਿੰਘ ਅਤੇ ਜਗਦੀਪ ਸਿੰਘ ਅਤੇ ਪਿੰਡ ਭਾਗਸਰ ਤੋਂ ਅਰਮਾਨ ਸਿੰਘ ਔਲਖ, ਗੁਰਮੁੱਖ ਸਿੰਘ, ਕੁਲਦੀਪ ਸਿੰਘ, ਅਮਨਦੀਪ ਸਿੰਘ ਤੇ ਸੁਖਵਿੰਦਰ ਸਿੰਘ ਨੇ ਪਿੰਡਾਂ ਦੇ ਸਹਿਯੋਗ ਨਾਲ ਦੁੱਧ ਦੀ ਸੇਵਾ ਖਨੌਰੀ ਬਾਰਡਰ 'ਤੇ ਭੇਜੀ ਗਈ। ਖਨੌਰੀ ਬਾਰਡਰ 'ਤੇ ਟਰੈਕਟਰ-ਟਰਾਲੀਆਂ ਅਤੇ ਟੈਂਟਾਂ 'ਚ ਬੈਠੇ ਹਰ ਕਿਸਾਨ ਤੱਕ ਦੁੱਧ ਪਹੁੰਚਾਇਆ ਗਿਆ।
'ਜੰਗ ਦੇ ਮੈਦਾਨ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ ਪੰਜਾਬੀ ਸਭ ਤੋਂ ਅੱਗੇ, ਫ਼ਿਰ ਪੰਜਾਬ ਨਾਲ ਮਤਰੇਆਂ ਵਾਲਾ ਵਤੀਰਾ ਕਿਉਂ ?
NEXT STORY