ਸਪੋਰਟਸ ਡੈਸਕ- ਭਾਰਤੀ ਪੁਰਸ਼ ਹਾਕੀ ਟੀਮ ਦੀਆਂ ਐੱਫ.ਆਈ.ਐੱਚ. ਪ੍ਰੋ ਲੀਗ ਵਿਚ ਮੁਸ਼ਕਿਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ ਤੇ ਸ਼ਨੀਵਾਰ ਨੂੰ ਇੱਥੇ ਅਭਿਸ਼ੇਕ ਦੇ ਦੋ ਗੋਲਾਂ ਦੀ ਮਦਦ ਨਾਲ ਬੜ੍ਹਤ ਬਣਾਉਣ ਦੇ ਬਾਵਜੂਦ ਟੀਮ ਨੂੰ ਆਖਰੀ ਪਲਾਂ ਵਿਚ ਗੋਲ ਗਵਾਉਣ ਕਾਰਨ ਆਸਟ੍ਰੇਲੀਆ ਹੱਥੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤੀ ਟੀਮ ਪਹਿਲਾਂ ਹੀ ਟੂਰਨਾਮੈਂਟ ਵਿਚ ਨੀਦਰਲੈਂਡ ਤੇ ਅਰਜਨਟੀਨਾ ਹੱਥੋਂ 2-2 ਵਾਰ ਹਾਰ ਚੁੱਕੀ ਹੈ। ਇਸ ਤਰ੍ਹਾਂ ਨਾਲ ਯੂਰਪੀਅਨ ਪੜਾਅ ਵਿਚ ਇਹ ਉਸ ਦੀ ਲਗਾਤਾਰ 5ਵੀਂ ਹਾਰ ਹੈ। ਭਾਰਤ ਨੇ ਚੰਗੀ ਸ਼ੁਰੂਆਤ ਕੀਤੀ ਤੇ ਅਭਿਸ਼ੇਕ (8ਵੇਂ ਤੇ 35ਵੇਂ ਮਿੰਟ) ਦੇ ਦੋ ਗੋਲਾਂ ਦੀ ਮਦਦ ਨਾਲ 35ਵੇਂ ਮਿੰਟ ਤੱਕ 2-0 ਦੀ ਬੜ੍ਹਤ ਬਣਾ ਲਈ। ਆਸਟ੍ਰੇਲੀਆ ਨੇ ਹਾਲਾਂਕਿ ਹਾਫ ਤੋਂ ਬਾਅਦ ਜ਼ਿਆਦਾ ਹਮਲਾਵਰ ਰਵੱਈਆ ਅਪਣਾਇਆ ਤੇ ਨਾਥਨ ਐਫ੍ਰਾਮਸ (42ਵੇਂ ਮਿੰਟ), ਜੋਏਲ ਰਿੰਟਾਲਾ (56ਵੇਂ ਮਿੰਟ) ਤੇ ਟਾਮ ਕ੍ਰੇਗ (60ਵੇਂ ਮਿੰਟ) ਦੇ ਗੋਲ ਨਾਲ ਜਿੱਤ ਤੈਅ ਕੀਤੀ।

ਪ੍ਰੋ ਲੀਗ ਦੇ ਯੂਰਪੀਅਨ ਪੜਾਅ ਦੇ ਆਪਣੇ ਪਹਿਲੇ ਚਾਰ ਮੈਚਾਂ ਵਿਚ ਨੀਦਰਲੈਂਡ ਤੇ ਅਰਜਨਟੀਨਾ ਵਿਰੁੱਧ ਨੇੜਲੀ ਹਾਰ ਝੱਲਣ ਤੋਂ ਬਾਅਦ ਭਾਰਤੀ ਟੀਮ ਆਸਟ੍ਰੇਲੀਆ ਵਿਰੁੱਧ ਕਾਫੀ ਉਤਸ਼ਾਹਿਤ ਦਿਸੀ ਤੇ ਉਸ ਨੇ ਪਹਿਲੇ ਦੋ ਕੁਆਰਟਰ ਵਿਚ ਦਬਦਬਾ ਬਣਾਈ ਰੱਖਿਆ। ਭਾਰਤੀ ਟੀਮ ਕਪਤਾਨ ਤੇ ਚੋਟੀ ਦੇ ਡ੍ਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੇ ਬਿਨਾਂ ਉਤਰੀ ਸੀ ਕਿਉਂਕਿ ਅਰਜਨਟੀਨਾ ਵਿਰੁੱਧ ਮੈਚ ਵਿਚ ਲੱਗੀ ਸੱਟ ਕਾਰਨ ਉਸ ਨੂੰ ਆਰਾਮ ਦਿੱਤਾ ਗਿਆ ਸੀ।
\
ਭਾਰਤੀ ਖਿਡਾਰੀਆਂ ਨੇ ਆਸਟ੍ਰੇਲੀਆ ਵਿਰੁੱਧ ਸ਼ੁਰੂ ਵਿਚ ਹੀ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਸਨ ਤੇ 8ਵੇਂ ਮਿੰਟ ਵਿਚ ਅਭਿਸ਼ੇਕ ਦੇ ਗੋਲ ਨਾਲ ਬੜ੍ਹਤ ਹਾਸਲ ਕਰ ਲਈ, ਜਿਸ ਨੇ ਮਨਪ੍ਰੀਤ ਸਿੰਘ ਦੇ ਪਾਸ ’ਤੇ ਸਰਕਲ ਦੇ ਉੱਪਰ ਤੋਂ ਗੋਲ ਕੀਤਾ। ਆਸਟ੍ਰੇਲੀਆ ਨੂੰ 11ਵੇਂ ਮਿੰਟ ਵਿਚ ਪੈਨਲਟੀ ਕਾਰਨਰ ਮਿਲਿਆ ਪਰ ਗੋਲਕੀਪਰ ਸੂਰਜ ਕਰਕੇਰਾ ਨੇ ਚੰਗਾ ਬਚਾਅ ਕਰਦੇ ਹੋਏ ਵਿਰੋਧੀ ਟੀਮ ਨੂੰ ਗੋਲ ਕਰਨ ਤੋਂ ਰੋਕ ਦਿੱਤਾ।
ਅਭਿਸ਼ੇਕ ਜਲਦ ਹੀ ਆਪਣਾ ਦੂਜਾ ਗੋਲ ਕਰਨ ਦੇ ਨੇੜੇ ਸੀ ਪਰ ਉਸਦਾ ਬੈਕਹੈਂਡ ਫਲਿੱਕ ਗੋਲ ਤੋਂ ਕੁਝ ਇੰਚ ਦੂਰ ਰਹਿ ਗਿਆ। ਇਸ ਤੋਂ ਬਾਅਦ 19ਵੇਂ ਮਿੰਟ ਵਿਚ ਕਰਕੇਰਾ ਨੇ ਜੋਏਲ ਰਿੰਟਾਲਾ ਦੀ ਨੇੜਲੀ ਕੋਸ਼ਿਸ਼ ਨੂੰ ਸ਼ਾਨਦਾਰ ਤਰੀਕੇ ਨਾਲ ਅਸਫਲ ਕਰ ਦਿੱਤਾ। ਭਾਰਤ ਨੂੰ 22ਵੇਂ ਮਿੰਟ ਵਿਚ ਪੈਨਲਟੀ ਕਾਰਨਰ ਦੇ ਰੂਪ ਵਿਚ ਇਕ ਹੋਰ ਮੌਕਾ ਮਿਲਿਆ ਪਰ ਜੁਗਰਾਜ ਸਿੰਘ ਇਸਦਾ ਫਾਇਦਾ ਨਹੀਂ ਚੁੱਕ ਸਕਿਆ। ਹਾਫ ਤੋਂ ਬਾਅਦ ਭਾਰਤ ਨੇ ਬੜ੍ਹਤ ਦੁੱਗਣੀ ਕਰ ਦਿੱਤੀ ਜਦੋਂ ਸੁਖਜੀਤ ਸਿੰਘ ਨੇ ਸਰਕਲ ਦੇ ਸਾਹਮਣੇ ਅਭਿਸ਼ੇਕ ਨੂੰ ਗੇਂਦ ਸੌਂਪੀ, ਜਿਸ ਨੇ ਰਿਵਰਸ ਹਿੱਟ ਨਾਲ ਵਿਰੋਧੀ ਗੋਲਕੀਪਰ ਨੂੰ ਝਕਾਨੀ ਦਿੰਦੇ ਹੋਏ ਦਿਨ ਦਾ ਆਪਣਾ ਦੂਜਾ ਗੋਲ ਕੀਤਾ।

ਆਸਟ੍ਰੇਲੀਆ ਨੂੰ 37ਵੇਂ ਮਿੰਟ ਵਿਚ ਪੈਨਲਟੀ ਕਾਰਨਰ ਮਿਲਿਆ ਪਰ ਕਰਕੇਰਾ ਨੇ ਉਸ ਨੂੰ ਬਿਹਤਰੀਨ ਤਰੀਕੇ ਨਾਲ ਬਚਾਅ ਲਿਆ ਤੇ ਫ੍ਰਾਂਸਮ ਨੇ ਰਿਬਾਊਂਡ ਨਾਲ ਗੋਲ ਕਰ ਦਿੱਤਾ। ਭਾਰਤ ਨੇ 48ਵੇਂ ਮਿੰਟ ਵਿਚ ਲਗਾਤਾਰ ਦੋ ਪੈਨਲਟੀ ਕਾਰਨ ਹਾਸਲ ਕੀਤੇ ਪਰ ਉਹ ਗੋਲ ਨਹੀਂ ਕਰ ਸਕਿਆ।
ਆਸਟ੍ਰੇਲੀਆ ਨੇ ਆਖਰੀ 10 ਮਿੰਟ ਵਿਚ ਚਾਰ ਪੈਨਲਟੀ ਕਾਰਨਰ ਹਾਸਲ ਕੀਤੇ, ਜਿਨ੍ਹਾਂ ਵਿਚੋਂ ਇਕ ਨੂੰ ਰਿੰਟਾਲਾ ਨੇ ਗੋਲ ਵਿਚ ਬਦਲਿਆ। ਹੂਟਰ ਤੋਂ ਸਿਰਫ 42 ਸੈਕੰਡ ਪਹਿਲਾਂ ਭਾਰਤ ਨੇ ਇਕ ਹੋਰ ਪੈਨਲਟੀ ਕਾਰਨਰ ਗਵਾ ਦਿੱਤਾ ਤੇ ਕ੍ਰੇਗ ਨੇ ਜੇਰੇਮੀ ਹੇਵਰਡ ਦੀ ਫਲਿੱਕ ਨੂੰ ਡਿਫਲੈਕਟ ਕਰ ਕੇ ਆਸਟ੍ਰੇਲੀਆ ਨੂੰ ਜਿੱਤ ਦਿਵਾ ਦਿੱਤੀ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਥਾਣੇ 'ਚੋਂ ਅਚਾਨਕ ਗਾਇਬ ਹੋ ਗਈ ਕਰੋੜਾਂ ਦੀ ਹੈਰੋਇਨ, SHO ਸਣੇ 4 ਮੁਲਾਜ਼ਮਾਂ 'ਤੇ ਡਿੱਗੀ ਗਾਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕ੍ਰਿਕਟ 'ਚ ਹੋਣਗੇ ਵੱਡੇ ਬਦਲਾਅ, ICC ਨੇ ਕੀਤਾ ਐਲਾਨ
NEXT STORY