ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਰਨਾਲਾ ਨਿਵਾਸੀ ਇਸ਼ਵਰ ਸਿੰਘ ਆਪਣੇ ਦੁਕਾਨ ਦੇ ਕਰਮਚਾਰੀ ਨਾਲ ਬਠਿੰਡਾ ਤੋਂ ਮੋਟਰਸਾਈਕਲ ’ਤੇ ਬਰਨਾਲਾ ਆ ਰਿਹਾ ਸੀ, ਜਦੋਂ ਉਹ ਹੰਡਿਆਇਆ ਰੋਡ ਗੁਰਦੁਆਰਾ ਪ੍ਰਗਟਸਰ ਦੇ ਨੇੜੇ ਪੁੱਜਿਆ ਤਾਂ ਇਕ ਸੀਮੈਂਟ ਦਾ ਭਰਿਆ ਟਰੱਕ ਇੱਕ ਦੁਕਾਨ ਦੇ ਬਾਹਰ ਖੜ੍ਹਾ ਸੀ, ਮੋਟਰਸਾਈਕਲ ਟਰਾਲੇ ਨਾਲ ਜਾ ਟਕਰਾਇਆ।
ਇਹ ਵੀ ਪੜ੍ਹੋ- SGPC ਦਾ ਵੱਡਾ ਫ਼ੈਸਲਾ, ਸੰਗਤ ਨੂੰ ਰਹਿਤ ਮਰਿਆਦਾ ਦੀ ਜਾਣਕਾਰੀ ਦੇਣ ਲਈ ਚੁੱਕਣ ਜਾ ਰਹੀ ਇਹ ਕਦਮ
ਹਾਦਸਾ ਇੰਨਾ ਭਿਆਨਕ ਸੀ ਕਿ ਇਸ਼ਵਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂਕਿ ਉਸਦਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਲੋਕਾਂ ਨੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ।
ਇਹ ਵੀ ਪੜ੍ਹੋ- ਸ਼ਹੀਦ ਹਰਕ੍ਰਿਸ਼ਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ, ਹਰ ਅੱਖ ਹੋਈ ਨਮ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਸਿਹਤ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਲਏ ਗਏ ਸੈਂਪਲਾਂ ’ਚ ਹੈਰਾਨੀਜਨਕ ਖੁਲਾਸੇ
NEXT STORY