ਲੁਧਿਆਣਾ (ਤਰੁਣ) : ਸ਼ਹਿਰ ਦੇ ਸ਼ਿਵਪੁਰੀ ਇਲਾਕੇ 'ਚੋਂ ਲੁੱਟ-ਖੋਹ ਦੀ ਵੱਡਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇੱਥੇ ਜਲੰਧਰ ਤੋਂ ਆਏ ਇੱਕ ਵਿਅਕਤੀ ਨਾਲ 8 ਮੁਲਜ਼ਮਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਸੂਤਰਾਂ ਅਨੁਸਾਰ ਜਲੰਧਰ ਵਾਸੀ ਅਜੈ ਕੁਮਾਰ ਆਪਣੇ ਦੋਸਤਾਂ ਨਾਲ ਜੂਆ ਖੇਡਣ ਲਈ ਲੁਧਿਆਣਾ ਆਇਆ ਹੋਇਆ ਸੀ। ਉਸ ਦੇ ਨਾਲ ਉਸ ਦਾ ਦੋਸਤ ਨਾਨੂ ਵੀ ਸੀ, ਜਿਸ ਨੇ ਵੱਡੀ ਰਕਮ ਜਿੱਤੀ ਸੀ। ਜਦੋਂ ਅਜੈ ਕੁਮਾਰ ਆਪਣੇ ਦੋਸਤਾਂ ਨਾਲ ਵਾਪਸ ਜਲੰਧਰ ਪਰਤਣ ਲੱਗਾ ਤਾਂ ਮੁਲਜ਼ਮਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਕੋਲੋਂ 7 ਲੱਖ ਰੁਪਏ ਅਤੇ ਲਾਇਸੈਂਸੀ ਹਥਿਆਰ ਖੋਹ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਵਿਭਾਗ ਦੀ ਵੱਡੀ ਅਪਡੇਟ, ਅਚਾਨਕ ਜ਼ੋਰ ਫੜੇਗੀ ਠੰਡ
ਜਦੋਂ ਇਸ ਬਾਰੇ ਇੰਸਪੈਕਟਰ ਅਵਤਾਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ਿਵਪੁਰੀ ਨੇੜੇ ਮੁਲਜ਼ਮਾਂ ਨੇ ਇਕ ਫਾਰਚੂਨਰ ਕਾਰ ਅੱਗੇ ਕਰੇਟਾ ਕਾਰ ਖੜ੍ਹੀ ਕਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਰਿਵਾਲਵਰ ਦੇ ਜ਼ੋਰ 'ਤੇ 7 ਲੱਖ ਰੁਪਏ ਅਤੇ ਲਾਇਸੈਂਸੀ ਹਥਿਆਰ ਖੋਹ ਕੇ ਫ਼ਰਾਰ ਹੋ ਗਏ। ਇਸ ਮਾਮਲੇ 'ਚ ਥਾਣਾ ਦਰੇਸੀ ਦੀ ਪੁਲਸ ਨੇ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਇਕ ਦੋਸ਼ੀ ਮਯੰਕ ਖੰਨਾ ਨੂੰ ਗ੍ਰਿਫਤਾਰ ਕਰ ਲਿਆ ਹੈ ਕੇ ਬਾਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CIA-2 ਦੀ ਟੀਮ ਨੇ 3 ਨਸ਼ਾ ਤਸਕਰਾਂ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ
NEXT STORY