ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਸਥਾਨਕ ਜੌੜਾ ਖੂਹ ਕੋਲ ਇਕ 6 ਸਾਲ ਦੇ ਬੱਚੇ ਨੇ ਆਪਣੇ ਘਰ ਦੇ ਬਨੇਰੇ ’ਤੇ ਡੋਰ ਫੜਦੇ-ਫੜਦੇ ਉੱਥੇ ਲੰਘ ਰਹੀਆਂ ਬਿਜਲੀ ਦੀ ਤਾਰਾਂ ਨੂੰ ਹੱਥ ਪਾ ਲਿਆ ਜਿਸ ਨਾਲ ਉਸਦਾ ਹੱਥ ਅਤੇ ਲੱਤ ਦੋਵੇਂ ਝੁਲਸ ਗਏ ਜਿਸ ਨੂੰ ਸਥਾਨਕ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਲੈ ਜਾਇਆ ਗਿਆ। ਇਸ ਮੌਕੇ ਜ਼ਖਮੀ ਲੜਕੇ ਦੇ ਪਿਤਾ ਸੋਨੂੰ ਨੇ ਕਿਹਾ ਕਿ ਨਵਨੀਤ ਕੁਮਾਰ ਕੋਠੇ ’ਤੇ ਪਤੰਗ ਦੀ ਡੋਰ ਫੜਦਾ-ਫੜਦਾ ਬਨੇਰੇ ਦੇ ਨਾਲ ਜਾ ਰਹੀਆਂ ਬਿਜਲੀ ਦੀ ਤਾਰਾਂ ’ਤੇ ਹੱਥ ਪੈ ਗਿਆ ਅਤੇ ਕਰੰਟ ਦੇ ਨਾਲ ਉਸਦਾ ਹੱਥ ਅਤੇ ਪੈਰ ਝੁਲਸ ਗਿਆ।
ਇਹ ਵੀ ਪੜ੍ਹੋ : ਪੰਜਾਬ ’ਚ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਲਈ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਸਰਕਾਰਾਂ ਵੀ ਦੋਸ਼ੀ : ਸ਼ੇਖਾਵਤ
ਉਥੋਂ ਲੰਘ ਰਹੇ ਥਾਣਾ ਮੁਖੀ ਅਮਨਦੀਪ ਤਾਰੀਕਾਂ ਨੇ ਤੁਰੰਤ ਹੀ ਇਸ ਸਬੰਧੀ ਐੱਸ.ਐੱਮ.ਓ. ਸੁਨਾਮ ਨੂੰ ਫੋਨ ਕੀਤਾ ਅਤੇ ਉਸ ਦਾ ਜਲਦ ਤੋਂ ਜਲਦ ਇਲਾਜ ਕਰਨ ਦੀ ਗੱਲ ਆਖੀ। ਇਸ ਮੌਕੇ ਸਿਵਲ ਹਸਪਤਾਲ ਵਿਖੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਬੰਗਾਲ ਦੀ ਖਾੜੀ ’ਚ ਸਮੁੰਦਰੀ ਲਹਿਰਾਂ ਨਾਲ ਤੱਟਵਰਤੀ ਭਾਈਚਾਰੇ ਨੂੰ ਖ਼ਤਰਾ
NEXT STORY