ਲੁਧਿਆਣਾ, (ਹਿਤੇਸ਼)- ਪੰਜਾਬ ਸਰਕਾਰ ਵਲੋਂ ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਨ ਲਈ ਜੋ ਨਵੀਂ ਪਾਲਿਸੀ ਜਾਰੀ ਕੀਤੀ ਗਈ ਹੈ, ਉਸ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਵੱਲ ਖਾਸ ਧਿਆਨ ਦਿੱਤਾ ਗਿਆ ਹੈ। ਜਿਸ ਤਹਿਤ ਫਾਇਰ ਬ੍ਰਿਗੇਡ ਵਿਭਾਗ ਦੀ ਐੱਨ. ਓ. ਸੀ. ਲੈਣੀ ਲਾਜ਼ਮੀ ਹੋਵੇਗੀ।
®ਇਸ ਪਾਲਿਸੀ ’ਚ 75 ਫੀਸਦੀ ਤਕ ਬਣ ਚੁੱਕੇ ਮਕਾਨਾਂ ਵਾਲੀ ਨਾਜਾਇਜ਼ ਕਾਲੋਨੀ ਨੂੰ 18 ਫੁੱਟ ਦੀ ਸਡ਼ਕ ਹੋਣ ਦੇ ਬਾਵਜੂਦ ਰੈਗੂਲਰ ਕੀਤਾ ਜਾ ਸਕਦਾ ਹੈ ਪਰ ਨਾਲ ਹੀ ਇਹ ਸ਼ਰਤ ਵੀ ਰੱਖ ਦਿੱਤੀ ਗਈ ਹੈ ਕਿ ਉਸ ਸਡ਼ਕ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਅਸਾਨੀ ਨਾਲ ਨਿਕਲ ਸਕਦੀ ਹੋਵੇ। ਇਸ ਤੋਂ ਇਲਾਵਾ ਸਾਰੀ ਕਾਲੋਨੀ ਵਿਚ ਫਾਇਰ ਹਾਈਡਰੇਂਟ ਵੀ ਲਾਉਣੇ ਹੋਣਗੇ, ਜਿਸ ਬਾਰੇ ਚੈਕਿੰਗ ਕਰ ਕੇ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਜੋ ਐੱਨ. ਓ. ਸੀ. ਦਿੱਤਾ ਜਾਵੇਗਾ, ਉਸ ਦੇ ਅਧਾਰ ਤੇ ਕਾਲੋਨੀ ਨੂੰ ਰੈਗੂਲਰ ਕੀਤਾ ਜਾ ਸਕਦਾ ਹੈ।
ਲੋਕਾਂ ਨੂੰ ਘਰਾਂ ’ਚ ਵੀ ਕਰਨੇ ਪੈਣਗੇ ਪ੍ਰਬੰਧ
75 ਫੀਸਦੀ ਚੁੱਕੇ ਮਕਾਨਾਂ ਵਾਲੀ ਨਾਜਾਇਜ਼ ਕਾਲੋਨੀ ਵਿਚ ਰਹਿਣ ਵਾਲੇ ਲੋਕਾਂ ਨੂੰ ਘਰਾਂ ਵਿਚ ਵੀ ਅੱਗ ਲੱਗਣ ਦੀ ਘਟਨਾ ਨਾਲ ਨਜਿੱਠਣ ਲਈ ਪ੍ਰਬੰਧ ਕਰਨ ਹੋਣਗੇ। ਇਸ ਤਹਿਤ ਉਨ੍ਹਾਂ ਲੋਕਾਂ ’ਤੇ ਜਲਣਸ਼ੀਲ ਪਦਾਰਥਾਂ ਦੇ ਸਟੋਰ ਨਾ ਕਰਨ ਦੀ ਸ਼ਰਤ ਰੱਖ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਘਰਾਂ ਵਿਚ ਅੱਗ ਬੁਝਾਊ ਯੰਤਰਾਂ ਦਾ ਪ੍ਰਬੰਧ ਕਰਨ ਸਮੇਤ ਰੇਤ ਦੀ ਬਾਲਟੀ ਵੀ ਭਰ ਕੇ ਰੱਖਣੀ ਹੋਵੇਗੀ।
ਸੀਟੂ ਨੇ ਪੰਜਾਬ ਤੇ ਹਰਿਆਣਾ ਸਰਕਾਰ ਖਿਲਾਫ ਕੀਤੀ ਰੋਸ ਰੈਲੀ
NEXT STORY