ਚੰਡੀਗੜ੍ਹ (ਲਲਨ)-ਏਅਰਪੋਰਟ ਅਥਾਰਿਟੀ ਆਫ ਇੰਡੀਆ ਤੋਂ ਭਾਵੇਂ ਹੀ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ 4 ਸਾਲ ਪਹਿਲਾਂ ਹੋਇਆ ਹੋਵੇ ਪਰ ਅਜੇ ਵੀ ਏਅਰਲਾਈਨਜ਼ ਕੰਪਨੀਆਂ ਇੰਟਰਨੈਸ਼ਨਲ ਫਲਾਈਟਸ ਦੀ ਥਾਂ ਡੋਮੈਸਟਿਕ ਫਲਾਈਟਸ ਸ਼ੁਰੂ ਕਰਨ ਉੱਤੇ ਜ਼ਿਆਦਾ ਫੋਕਸ ਦੇ ਰਹੀਆਂ ਹਨ। ਜਾਣਕਾਰੀ ਅਨੁਸਾਰ 4 ਸਾਲਾਂ 'ਚ ਸਿਰਫ ਦੋ ਹੀ ਇੰਟਰਨੈਸ਼ਨਲ ਫਲਾਈਟਸ ਸ਼ੁਰੂ ਹੋਈਆਂ ਹਨ ਪਰ ਇਸਦੇ ਉਲਟ ਡੋਮੈਸਟਿਕ ਫਲਾਈਟਸ ਦਾ ਡਾਟਾ ਵੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਵਧਿਆ ਹੈ। ਇਸ ਕੜੀ 'ਚ ਗੋ ਏਅਰ ਏਅਰਲਾਈਨਜ਼ ਵੱਲੋਂ ਚੰਡੀਗੜ੍ਹ-ਹੈਦਰਾਬਾਦ ਲਈ ਸਿੱਧੀ ਫਲਾਈਟਸ 14 ਅਗਸਤ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਅਜਿਹੇ 'ਚ ਏਅਰਲਾਈਨਜ਼ ਕੰਪਨੀ ਵੱਲੋਂ ਇਸ ਫਲਾਈਟ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਫਲਾਈਟ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਦੁਪਹਿਰ 11 ਵਜੇ ਉਡਾਣ ਭਰੇਗੀ।
320 ਮੁਸਾਫ਼ਰਾਂ ਦੇ ਬੈਠਣ ਦੀ ਸਹੂਲਤ
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਹੈਦਰਾਬਾਦ ਲਈ ਜੋ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ, ਇਹ ਗੋ ਏਅਰ ਦੀ ਫਲਾਈਟ ਹਨ। ਇਸ 'ਚ 320 ਮੁਸਾਫਰਾਂ ਦੇ ਬੈਠਣ ਦਾ ਪ੍ਰਬੰਧ ਹੈ। ਜਾਣਕਾਰੀ ਅਨੁਸਾਰ ਏਅਰਪੋਰਟ ਅਥਾਰਿਟੀ ਵੱਲੋਂ ਜਦੋਂ ਤੋਂ ਰਨਵੇ ਦੀ ਲੰਬਾਈ ਅਤੇ ਚੌੜਾਈ ਵਧਾਈ ਗਈ ਹੈ ਉਦੋਂ ਤੋਂ ਏਅਰਲਾਈਨਜ਼ ਕੰਪਨੀਆਂ ਵੱਡੀਆਂ ਫਲਾਈਟਾਂ ਹੀ ਚਲਾ ਰਹੀਆਂ ਹਨ। ਅਜਿਹੇ 'ਚ ਏਅਰ ਇੰਡੀਆ ਅਤੇ ਇੰਡੀਗੋ ਤੋਂ ਬਾਅਦ ਗੋ ਏਅਰ ਵੀ ਚੰਡੀਗੜ੍ਹ ਏਅਰਪੋਰਟ ਤੋਂ ਵੱਡੀਆਂ ਫਲਾਈਟਾਂ ਦਾ ਸੰਚਾਲਨ 14 ਅਗਸਤ ਤੋਂ ਕਰੇਗਾ।
ਚੰਡੀਗੜ੍ਹ-ਹੈਦਰਾਬਾਦ ਦਾ 2 ਘੰਟੇ 25 ਮਿੰਟ ਦਾ ਸਫਰ
ਗੋ ਏਅਰ ਏਅਰਲਾਈਨਜ਼ ਵੱਲੋਂ 14 ਅਗਸਤ ਨੂੰ ਸ਼ੁਰੂ ਕੀਤੀ ਜਾਣ ਵਾਲੀ ਚੰਡੀਗੜ੍ਹ-ਹੈਦਰਾਬਾਦ ਫਲਾਈਟ 'ਚ ਮੁਸਾਫ਼ਰ 2 ਘੰਟੇ 25 ਮਿੰਟ 'ਚ ਸਫਰ ਤੈਅ ਕਰ ਲੈਣਗੇ। ਜਾਣਕਾਰੀ ਅਨੁਸਾਰ ਇਹ ਫਲਾਈਟ ਹੈਦਰਾਬਾਦ ਤੋਂ ਚੰਡੀਗੜ੍ਹ ਲਈ ਸਵੇਰੇ 9:05 ਵਜੇ ਉਡਾਣ ਭਰੇਗੀ ਅਤੇ ਸਵੇਰੇ 11:30 ਵਜੇ ਚੰਡੀਗੜ੍ਹ ਲੈਂਡ ਕਰੇਗੀ। ਇਹ ਫਲਾਈਟ ਚੰਡੀਗੜ੍ਹ ਤੋਂ ਹੈਦਰਾਬਾਦ ਲਈ ਦੁਪਹਿਰ 12 ਵਜੇ ਉਡਾਣ ਭਰੇਗੀ ਅਤੇ ਹੈਦਰਾਬਾਦ ਦੁਪਹਿਰ 2:30 ਵਜੇ ਪਹੁੰਚ ਜਾਵੇਗੀ।
ਇੰਟਰਨੈਸ਼ਨਲ ਫਲਾਈਟਸ ਲਈ ਕਰਨਾ ਹੋਵੇਗਾ ਇੰਤਜ਼ਾਰ
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਬਣਿਆਂ 4 ਸਾਲ ਦਾ ਸਮਾਂ ਹੋ ਗਿਆ ਹੈ ਪਰ ਇਸ ਏਅਰਪੋਰਟ ਤੋਂ ਅਜੇ ਤੱਕ ਸਿਰਫ 2 ਹੀ ਇੰਟਰਨੈਸ਼ਨਲ ਫਲਾਈਟਾਂ ਚੱਲ ਰਹੀਆਂ ਹਨ, ਜਿਸ ਵਿਚ ਸ਼ਾਰਜਾਹ ਅਤੇ ਦੁਬਈ ਦੀ ਫਲਾਈਟ ਸ਼ਾਮਲ ਹਨ, ਉਥੇ ਹੀ ਡੋਮੈਸਟਿਕ ਫਲਾਈਟਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ 32 ਤੋਂ ਜ਼ਿਆਦਾ ਫਲਾਈਟਾਂ ਚੱਲ ਰਹੀਆਂ ਹਨ। ਅਜਿਹੇ 'ਚ ਇੰਟਰਨੈਸ਼ਨਲ ਏਅਰਪੋਰਟ ਦੇ ਸੀ. ਈ. ਓ. ਸੁਨੀਲ ਦੱਤ ਦਾ ਕਹਿਣਾ ਹੈ ਕਿ ਅਸੀਂ ਏਅਰਲਾਈਜ਼ ਕੰਪਨੀਆਂ ਨੂੰ ਇੰਟਰਨੈਸ਼ਨਲ ਫਲਾਈਟਾਂ ਚਲਾਉਣ ਦਾ ਸੱਦੇ ਦੇ ਰਹੇ ਹਾਂ। ਇਸ ਦੇ ਨਾਲ ਹੀ ਏਅਰਪੋਰਟ 'ਤੇ ਇੰਟਰਨੈਸ਼ਨਲ ਫਲਾਈਟਾਂ ਚਲਾਉਣ ਲਈ ਜੋ ਵੀ ਸਹੂਲਤਾਂ ਹਨ ਉਹ ਉਪਲਬਧ ਹਨ। ਅਜਿਹੇ 'ਚ ਅਨੁਮਾਨ ਹੈ ਕਿ ਇਕ-ਦੋ ਫਲਾਈਟਾਂ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋ ਸਕਦੀਆਂ ਹਨ।
ਗੈਂਗਸਟਰਾਂ ਨਾਲ ਖ਼ੁਦ ਨਿਪਟਣ ਵਾਲੇ ਐੱਸ. ਐੱਸ. ਪੀ. ਚਾਹਲ ਮੁੜ ਮੋਹਾਲੀ 'ਚ
NEXT STORY