ਚੰਡੀਗਡ਼੍ਹ, (ਸੁਸ਼ੀਲ)- ਪ੍ਰਾਪਰਟੀ ’ਚ ਇਨਵੈਸਟਮੈਂਟ ਤੇ ਨੌਕਰੀ ਲਵਾਉਣ ਦੇ ਨਾਂ ’ਤੇ ਇਕ ਜੋਡ਼ਾ 10 ਲੱਖ 87 ਹਜ਼ਾਰ ਰੁਪਏ ਦੀ ਠੱਗੀ ਕਰ ਕੇ ਫਰਾਰ ਹੋ ਗਿਆ। ਮੋਹਾਲੀ ਨਿਵਾਸੀ ਆਦਿੱਤਿਆ ਪਠਾਨੀਆ ਸਮੇਤ 10 ਲੋਕਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-34 ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਬੁਡ਼ੈਲ ਨਿਵਾਸੀ ਨੀਰਜ ਕੁਮਾਰ ਤੇ ਉਸ ਦੀ ਪਤਨੀ ਅਨੀਤਾ ਰਾਣੀ ਖਿਲਾਫ ਧੋਖਾਦੇਹੀ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਆਦਿੱਤਿਆ ਪਠਾਨੀਆ ਨੇ ਪੁਲਸ ਨੂੰ ਦੱਸਿਆ ਕਿ ਆਂਗਣਵਾਡ਼ੀ ’ਚ ਕੰਮ ਕਰਦੇ ਬੁਡ਼ੈਲ ਨਿਵਾਸੀ ਅਨੀਤਾ ਰਾਣੀ ਤੇ ਉਸ ਦੇ ਪਤੀ ਨੀਰਜ ਕੁਮਾਰ ਨਾਲ ਕੁਝ ਸਾਲ ਪਹਿਲਾਂ ਉਸਦੀ ਮੁਲਾਕਾਤ ਹੋਈ ਸੀ। ਜੋਡ਼ੇ ਨੇ ਨੌਕਰੀ ਲਵਾਉਣ, ਐੱਲ. ਆਈ. ਸੀ. ਕਰਵਾਉਣ ਲਈ ਐਡਵਾਂਸ ਰੁਪਏ ਤੇ ਪ੍ਰਾਪਰਟੀ ’ਚ ਪੈਸੇ ਇਨਵੈਸਟਮੈਂਟ ਕਰਵਾਉਣ ਦੇ ਨਾਂ ’ਤੇ 10 ਲੋਕਾਂ ਨਾਲ ਠੱਗੀ ਕੀਤੀ ਹੈ।
ਇਨ੍ਹਾਂ ਲੋਕਾਂ ਨਾਲ ਹੋਈ ਠੱਗੀ
ਆਦਿੱਤਿਆ ਪਠਾਨੀਆ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਇਨਵੈਸਟਮੈਂਟ ਕਰਨ ਲਈ ਇਕ ਲੱਖ 80 ਲੱਖ, ਪ੍ਰਾਪਰਟੀ ’ਚ ਨਿਵੇਸ਼ ਕਰਨ ਦੇ ਨਾਂ ’ਤੇ ਬੁਡ਼ੈਲ ਨਿਵਾਸੀ ਜੋਤੀ ਮਲਿਕ ਤੋਂ ਸੱਤ ਲੱਖ ਰੁਪਏ, ਨੌਕਰੀ ਲਵਾਉਣ ਦੇ ਨਾਂ ’ਤੇ ਆਰਤੀ ਕੌਸ਼ਲ ਤੋਂ 75 ਹਜ਼ਰ, ਰੇਣੂ ਨੂੰ ਬਿਊਟੀ ਪਾਰਲਰ ’ਚ ਨੌਕਰੀ ਲਵਾਉਣ ਲਈ 30 ਹਜ਼ਾਰ, ਰਣਜੀਤ ਤੋਂ 11 ਹਜ਼ਾਰ, ਰਿਹਾਨਾ ਤੋਂ 16 ਹਜ਼ਾਰ, ਸੀਮਾ ਤੋਂ 16 ਹਜ਼ਾਰ, ਜਾਫਿਰੀ ਤੋਂ 27 ਹਜ਼ਾਰ ਤੇ ਪਿੰਕੀ ਤੋਂ 16 ਹਜ਼ਾਰ ਰੁਪਏ ਠੱਗੇ। ਇਨ੍ਹਾਂ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਰੁਪਏ ਲੈਣ ਤੋਂ ਬਾਅਦ ਜੋਡ਼ਾ ਬੁਡ਼ੈਲ ਤੋਂ ਮਕਾਨ ਛੱਡ ਕੇ ਫਰਾਰ ਹੋ ਗਿਆ। ਉਨ੍ਹਾਂ ਮਾਮਲਿਆਂ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। 23 ਮਾਰਚ ਨੂੰ ਨੀਰਜ ਬੁਡ਼ੈਲ ਚੌਕੀ ਵਿਚ ਮਿਲਿਆ, ਜਿਥੇ ਨੀਰਜ ਨੇ ਅਗਲੇ ਦਿਨ ਪਤਨੀ ਦੇ ਨਾਲ ਆਉਣ ਲਈ ਕਿਹਾ। ਉਸ ਨੇ ਗਾਰੰਟੀ ਵਜੋਂ ਐਕਟਿਵਾ ਦੀ ਚਾਬੀ ਵੀ ਦਿੱਤੀ ਪਰ ਉਹ ਚੌਕੀ ਵਿਚ ਨਹੀਂ ਆਇਆ। ਸੈਕਟਰ-34 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰਕੇ ਨੀਰਜ ਕੁਮਾਰ ਤੇ ਉਸਦੀ ਪਤਨੀ ਅਨੀਤਾ ਰਾਣੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪ੍ਰਸ਼ਾਸਨ ਨੇ ਕੇਂਦਰ ਤੋਂ ਮੰਗਿਆ 350 ਕਰੋਡ਼ ਤੋਂ ਵੱਧ ਦਾ ਐਡੀਸ਼ਨਲ ਬਜਟ
NEXT STORY