ਚੰਡੀਗੜ੍ਹ,(ਅਸ਼ਵਨੀ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁਲਾਮ ਨਬੀ ਆਜ਼ਾਦ ਦੇ ਵਿਦਾਇਗੀ ਸਮਾਰੋਹ ਦੌਰਾਨ ਭਾਵੁਕ ਹੋਣ ’ਤੇ ਟਿੱਪਣੀ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਇਸ ਪ੍ਰਤੀਕਰਮ ਨੇ ਉਨ੍ਹਾਂ ਦੇ ਜਿਸ ਪੱਖ ਨੂੰ ਉਜਾਗਰ ਕੀਤਾ ਹੈ, ਉਸ ਤੋਂ ਉਮੀਦ ਪੈਦਾ ਹੋਈ ਹੈ ਕਿ ਉਹ ਜਲਦੀ ਹੀ ਕਿਸਾਨ ਸੰਘਰਸ਼ ਦੌਰਾਨ ਆਏ ਦਿਨ ਜਾਨਾਂ ਗੁਆ ਰਹੇ ਕਿਸਾਨਾਂ ਲਈ ਵੀ ਆਪਣੇ ਹੰਕਾਰ ਨੂੰ ਪਾਸੇ ਰੱਖ ਭਾਵੁਕਤਾ ਤੋਂ ਕੰਮ ਲੈਣਗੇ।
ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਸੁਨੀਲ ਜਾਖੜ ਨੇ ਕਿਹਾ ਕਿ ਰਾਜ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਪਾਰਟੀ ਪੱਧਰ ਤੋਂ ਪਹਿਲੀ ਵਾਰ ਉਪਰ ਉੱਠਦਿਆਂ ਗੁਲਾਮ ਨਬੀ ਆਜ਼ਾਦ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਇਆ ਹੈ ਉਸ ਤੋਂ ਇਹ ਉਮੀਦ ਵੀ ਜਾਗੀ ਹੈ ਕਿ ਹੁਣ ਤੱਕ ਆਪਣੇ ਅਹਿਮ ਕਾਰਨ ਕਿਸਾਨਾਂ ਪ੍ਰਤੀ ਕਠੋਰ ਰੁਖ ਅਪਨਾਉਣ ਵਾਲੇ ਮੋਦੀ ਆਉਂਦੇ ਦਿਨਾਂ ਵਿਚ ਵੀ ਆਪਣੇ ਇਸ ਇਨਸਾਨੀ ਚਿਹਰੇ ਨੂੰ ਹੋਰ ਉਜਾਗਰ ਕਰਨਗੇ।
ਉਨ੍ਹਾਂ ਕਿਹਾ ਕਿ ਇਹ ਉਮੀਦ ਵੀ ਜਾਗੀ ਹੈ ਕਿ ਮੋਦੀ ਨਾ ਸਿਰਫ਼ ਗੁਲਾਮ ਨਬੀ ਆਜ਼ਾਦ ਦੇ ਗੁਣਾਂ ਨੂੰ ਯਾਦ ਰੱਖਣਗੇ ਬਲਕਿ ਆਪਣੇ ਕਿਰਦਾਰ ਵਿਚ ਉਹੀ ਲੋਕ-ਪੱਖੀ ਗੁਣ ਲਿਆਉਣਗੇ ਅਤੇ ਲੋਕਤੰਤਰ ਵਿਚ ਲੋਕ-ਹਿਤਾਂ ਲਈ ਜੂਝਣ ਵਾਲਿਆਂ ਨੂੰ ‘ਅੰਦੋਲਨਜੀਵੀ’ ਵਰਗੇ ਨਾਂ ਦੇ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਨੂੰ ਸ਼ਰਮਸਾਰ ਨਹੀਂ ਕਰਨਗੇ।
ਉਨ੍ਹਾਂ ਨਾਲ ਹੀ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਦੇ ਮਹਾਨ ਆਗੂ ਵੀ ਅੰਦੋਲਨ ਕਰਦੇ ਰਹੇ ਹਨ ਅਤੇ ਦੇਸ਼ ਵਿਦੇਸ਼ ਤੋਂ ਉਨ੍ਹਾਂ ਨੂੰ ਵਿਚਾਰਧਾਰਕ ਹਮਾਇਤ ਵੀ ਮਿਲਦੀ ਰਹੀ ਹੋਵੇਗੀ ਪਰ ਕੀ ਕਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਤੱਕ ‘ਐੱਫ. ਡੀ. ਏ.’ ਵਰਗੇ ਅਰਥਸ਼ਾਸਤਰ ਦੇ ਲੁਭਾਵੇਂ ਸ਼ਬਦ ਦੀ ਵਰਤੋਂ ‘ਫਾਰੇਨ ਡਿਸਟਰਕਟਿਵ ਆਇਡਿਓਲੋਜੀ’ (ਵਿਦੇਸ਼ੀ ਤਬਾਹਕੁੰਨ ਵਿਚਾਰਧਾਰਾ) ਲਈ ਨਹੀਂ ਕੀਤੀ ਹੋਵੇਗੀ।
ਸੁਨੀਲ ਜਾਖੜ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਸਿਰਫ਼ ਨਾਂ ਬਦਲਣ ਦਾ ਕੰਮ ਹੀ ਕੀਤਾ ਹੈ ਭਾਵੇਂ ਉਹ ਸ਼ਹਿਰਾਂ ਦੇ ਨਾਂ ਹੋਣ ਜਾਂ ਕਾਂਗਰਸ ਸਰਕਾਰਾਂ ਵਲੋਂ ਚਲਾਈਆਂ ਗਈਆਂ ਯੋਜਨਾਵਾਂ ਦਾ ਪਰ ਐੱਫ਼. ਡੀ. ਆਈ. (ਸਿੱਧੇ ਵਿਦੇਸ਼ੀ ਨਿਵੇਸ਼) ਨੂੰ ਖਿੱਚਣ ਵਿਚ ਨਾਕਾਮਯਾਬ ਰਹੀ ਮੋਦੀ ਸਰਕਾਰ ਇਸ ਦੀ ਪੂਰੀ ਪਰਿਭਾਸ਼ਾ ਨੂੰ ਬਦਲਣ ਦੀ ਜਗ੍ਹਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਇਸ ਦਿਸ਼ਾ ਵਿਚ ਕਾਮਯਾਬ ਹੋਣ ਦੇ ਗੁਣ ਹੀ ਸਿੱਖ ਲੈਂਦੇ।
ਕਾਲੇ ਕਾਨੂੰਨ ਦੇ ਵਿਰੋਧ ’ਚ ਸਾਰੇ ਦੇਸ਼ ਅੰਦਰ ਮਹਾਪੰਚਾਇਤਾਂ ਹੋਣ ਲੱਗੀਆਂ : ਲੱਖੋਵਾਲ
NEXT STORY