ਮਾਛੀਵਾੜਾ ਸਾਹਿਬ (ਟੱਕਰ)-ਪੁਲਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ. ਦੀਆਂ ਹਦਾਇਤਾਂ ’ਤੇ ਅੱਜ ਡੀ. ਐੱਸ. ਪੀ. ਸਮਰਾਲਾ ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਵੱਲੋਂ ਮਾਛੀਵਾੜਾ ਵਿਖੇ ਖਣਿਜ ਪਦਾਰਥ ਵੇਚਣ ਵਾਲਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਖਹਿਰਾ ਨੇ ਦੱਸਿਆ ਕਿ ਸਰਕਾਰ ਦੇ ਨਿਰਦੇਸ਼ ਹਨ ਕਿ ਸਰਕਾਰੀ ਖੱਡਾਂ ’ਚੋਂ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤਾ ਮਿਲਦਾ ਹੈ ਅਤੇ ਦੁਕਾਨਦਾਰ ਜੋ ਲੁਧਿਆਣਾ ਡਿਪਟੀ ਕਮਿਸ਼ਨਰ ਨੇ ਰੇਟ ਤੈਅ ਕੀਤੇ ਹਨ, ਉਸ ਅਨੁਸਾਰ ਇਸ ਦੀ ਵਿਕਰੀ ਕਰਨ। ਉਨ੍ਹਾਂ ਕਿਹਾ ਕਿ ਅੱਜ ਜਾਂਚ ਦੌਰਾਨ ਜਿੱਥੇ ਖਣਿਜ ਪਦਾਰਥਾਂ ਦੀ ਢੋਆ-ਢੁਆਈ ਕਰਨ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰੀ ਖੱਡ ’ਚੋਂ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤਾ ਮਿਲ ਰਿਹਾ ਹੈ ਅਤੇ ਜੋ ਬਿਲਡਿੰਗ ਮੈਟੀਰੀਅਲ ਦੁਕਾਨਾਂ ’ਤੇ ਰੇਤਾ ਲੈਣ ਆਏ ਸਨ, ਉਨ੍ਹਾਂ ਨੇ ਵੀ ਦੱਸਿਆ ਕਿ ਜੋ ਸਰਕਾਰੀ ਰੇਟ ਤੈਅ ਹਨ, ਉਸ ਅਨੁਸਾਰ ਹੀ ਸਾਨੂੰ ਰੇਤਾ ਮਿਲ ਰਿਹਾ ਹੈ।
ਡੀ.ਐੱਸ.ਪੀ. ਖਹਿਰਾ ਨੇ ਦੱਸਿਆ ਕਿ ਸਰਕਾਰ ਦੇ ਨਵੇਂ ਤੈਅ ਕੀਤੇ ਰੇਟਾਂ ਤੋਂ ਬਾਅਦ ਜੋ ਪਹਿਲਾਂ ਇਹ ਰੇਤ 25 ਤੋਂ 27 ਰੁਪਏ ਫੁੱਟ ਮਿਲਦੀ ਸੀ, ਉਹ ਹੁਣ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਸ਼ਹਿਰਾਂ ਅਨੁਸਾਰ ਰੇਟ ਤੈਅ ਕੀਤੇ ਸਨ, ਉਸ ਅਨੁਸਾਰ ਮਿਲ ਰਹੀ ਹੈ। ਡੀ. ਐੱਸ. ਪੀ. ਖਹਿਰਾ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਤੈਅ ਕੀਤੇ ਰੇਟਾਂ ਤੋਂ ਵੱਧ ਖਣਿਜ ਪਦਾਰਥ ਵੇਚਦਾ ਪਾਇਆ ਗਿਆ, ਉਸ ਖਿਲਾਫ਼ ਕਾਰਵਾਈ ਹੋਵੇਗੀ। ਉਨ੍ਹਾਂ ਲੋਕਾਂ ਵੀ ਕਿਹਾ ਕਿ ਜੇਕਰ ਰੇਤ ਮਿਲਣ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੇ ਨਜ਼ਦੀਕੀ ਪੁਲਸ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ।
ਮਸਲੇ ਦਾ ਹੱਲ ਨਾ ਹੋਣ ’ਤੇ NHM ਸਿਹਤ ਮੁਲਾਜ਼ਮਾਂ ਵਲੋਂ ਕੀਤਾ ਜਾਵੇਗਾ ਕਾਂਗਰਸ ਦੇ ਹਰ ਪ੍ਰੋਗਰਾਮ ਦਾ ਵਿਰੋਧ
NEXT STORY