ਚੰਡੀਗਡ਼੍ਹ, (ਰਸ਼ਮੀ)- ਪੀ. ਯੂ. ਦੇ ਡਾ. ਹਰਵੰਸ਼ ਸਿੰਘ ਜੱਜ ਇੰਸਟੀਚਿਊਟ ਆਫ ਡੈਂਟਲ ਸਾਇੰਸਿਜ਼ ਐਂਡ ਹਾਸਪੀਟਲ ਦੇ ਡਾ. ਦਵਿੰਦਰ ਸਿੰਘ ਪ੍ਰੀਤ ਨੂੰ ਸੈਕਸੂਅਲ ਹਰਾਸਮੈਂਟ ਦੇ ਦੋਸ਼ਾਂ ਕਾਰਨ ਟਰਮੀਨੇਟ ਕਰ ਦਿੱਤਾ ਗਿਆ। ਪਹਿਲਾਂ ਹੋਈ ਬੈਠਕ ’ਚ ਸਿਫਾਰਿਸ਼ ਕੀਤੀ ਗਈ ਸੀ ਕਿ ਸੈਕਸੂਅਲ ਹਰਾਸਮੈਂਟ ਦੇ ਦੋਸ਼ਾਂ ’ਚ ਘਿਰੇ ਡਾ. ਦਵਿੰਦਰ ਨੂੰ ਲੋਅ ਪੋਸਟ ’ਤੇ ਕਰ ਦਿੱਤਾ ਜਾਵੇ ਜਾਂ ਉਨ੍ਹਾਂ ’ਤੇ ਮੇਜਰ ਪੈਨਲਟੀ ਲਾ ਦਿੱਤੀ ਜਾਵੇ ਪਰ ਅਖੀਰ ਸੈਨੇਟ ਨੇ ਡਾ. ਦਵਿੰਦਰ ਨੂੰ ਟਰਮੀਨੇਟ ਕਰ ਦਿੱਤਾ। ਕੋਰਟ ’ਚ ਕੈਵੀਏਟ ਦੇ ਡਾ. ਦਵਿੰਦਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ।
ਸ਼ਨੀਵਾਰ ਨੂੰ ਹੋਈ ਪੀ. ਯੂ. ਦੀ ਸੈਨੇਟ ’ਚ ਮੈਂਬਰਾਂ ਦੀ ਸਹਿਮਤੀ ਨਾਲ ਇਹ ਫੈਸਲਾ ਸਿਰਫ ਇਕ ਮਿੰਟ ’ਚ ਲੈ ਲਿਆ ਗਿਆ। ਡਾ. ਦਵਿੰਦਰ ’ਤੇ ਸ਼ਰਾਬ ਪੀ ਕੇ ਕਲਾਸ ਲੈਣ ਤੇ ਲਡ਼ਕੀਆਂ ਨੂੰ ਅਸ਼ਲੀਲ ਮੈਸੇਜ ਭੇਜਣ ਦੇ ਦੋਸ਼ ਸਨ। ਉਨ੍ਹਾਂ ’ਤੇ ਸੈਕਸੂਅਲ ਹਰਾਸਮੈਂਟ ਦੇ ਕਈ ਦੋਸ਼ ਲੱਗੇ ਸਨ। ਜਾਣਕਾਰੀ ਮੁਤਾਬਕ ਇਸ ਮਾਮਲੇ ਨੂੰ ਦਬਾ ਦਿੱਤਾ ਜਾਵੇ, ਇਸ ਲਈ ਡਾ. ਦਵਿੰਦਰ ਨੇ ਇਕ ਲਡ਼ਕੀ ਨੂੰ 25 ਲੱਖ ਰੁਪਏ ਕੈਸ਼ ਆਫਰ ਕੀਤੇ ਸਨ।
ਪਹਿਲਾਂ ਪ੍ਰੋਫੈਸਰ ਕੋਮਲ ਦੀ ਨੌਕਰੀ ਗਈ ਸੀ
ਧਿਆਨਯੋਗ ਹੈ ਕਿ ਇਸ ਸਾਲ ਡਾ. ਦਵਿੰਦਰ ਕੈਂਪਸ ਦੇ ਦੂਜੇ ਪ੍ਰੋਫੈਸਰ ਹਨ, ਜਿਨ੍ਹਾਂ ਦੀ ਨੌਕਰੀ ਸੈਕਸੂਅਲ ਹਰਾਸਮੈਂਟ ਦੇ ਦੋਸ਼ਾਂ ਕਾਰਨ ਗਈ ਹੈ। ਡਾ. ਦਵਿੰਦਰ ਤੋਂ ਪਹਿਲਾਂ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਅਸਿਸਟੈਂਟ ਪ੍ਰੋਫੈਸਰ ਕੋਮਲ ਸਿੰਘ ਦੀ ਨੌਕਰੀ ਵੀ ਮਾਰਚ ’ਚ ਹੋਈ ਸੈਨੇਟ ’ਚ ਸੈਕਸੂਅਲ ਹਰਾਸਮੈਂਟ ਮਾਮਲੇ ’ਚ ਘਿਰਨ ਕਾਰਨ ਜਾ ਚੁੱਕੀ ਹੈ।
ਵਿਦਿਅਾਰਥੀਅਾਂ ਦਾ ਦੋਸ਼, ਅਸ਼ਲੀਲ ਮੈਸੇਜ ਕਰਦਾ ਤੇ ਗਿਫਟ ਵੀ ਭੇਜਦਾ ਸੀ
ਡਾ. ਦਵਿੰਦਰ ਖਿਲਾਫ ਇਕ ਕਲਾਸ ਦੇ 25 ਵਿਦਿਅਾਰਥੀਅਾਂ ਨੇ 6 ਮਾਰਚ ਨੂੰ ਸੈਕਸੂਅਲ ਹਰਾਸਮੈਂਟ ਦੇ ਦੋਸ਼ ਲਾਏ ਸਨ। ਇਸ ਤੋਂ ਬਾਅਦ 25 ਮਾਰਚ ਨੂੰ ਪੀ. ਯੂ. ਕੈਸ਼ ’ਚ ਇਹ ਮਾਮਲਾ ਚਲਾ ਗਿਆ। ਇਕ ਵਿਦਿਅਾਰਥਣ ਨੇ ਡਾ. ਦਵਿੰਦਰ ’ਤੇ ਇਲਜ਼ਾਮ ਲਾਏ ਸਨ ਕਿ ਦਸੰਬਰ 2017 ਤੋਂ ਮਾਰਚ 2018 ਵਿਚਕਾਰ ਡਾ. ਦਵਿੰਦਰ ਉਸ ਨੂੰ ਅਕਸਰ ਉਦੋਂ ਮੈਸੇਜ ਕਰਦੇ ਸਨ, ਜਦੋਂ ਉਸਦੇ ਘਰ ਕੋਈ ਨਹੀਂ ਹੁੰਦਾ ਸੀ। ਡਾ. ਦਵਿੰਦਰ ਉਸਦੇ ਘਰ ਆਉਣਾ ਚਾਹੁੰਦੇ ਸਨ। ਇਹੀ ਨਹੀਂ ਉਹ ਲੰਚ ’ਤੇ ਨਾਲ ਚੱਲਣ ਲਈ ਕਹਿੰਦਾ ਸੀ। ਉਹ ਕੇਕ, ਟੈਡੀ ਬੀਅਰ, ਦਿਲ ਦੀਆਂ ਫੋਟੋਆਂ ਵਾਲੇ ਗਿਫਟ ਵੀ ਭੇਜਦਾ ਸੀ।
ਇਹ ਦੋਸ਼ ਵੀ ਲੱਗੇ ਸਨ
*ਡਾ. ਦਵਿੰਦਰ ਦੇ ਮਾਮਲੇ ’ਚ ਪੀ. ਯੂ. ‘ਕੈਸ਼’ ਕਮੇਟੀ ’ਚ ਸਾਹਮਣੇ ਆਇਆ ਸੀ ਕਿ ਉਹ ਲਡ਼ਕੀਆਂ ਨੂੰ ਸਰੀਰਕ ਤੌਰ ’ਤੇ ਛੂੰਹਦੇ ਸਨ।
*ਉਹ ਲਡ਼ਕੀਆਂ ਨੂੰ ਵਲਗਰ ਵੀਡੀਓ ਅਤੇ ਟੈਕਸਟ ਮੈਸੇਜ ਭੇਜਦੇ ਸਨ।
*ਡਾ. ਦਵਿੰਦਰ ਨੇ ‘ਕੈਸ਼’ ਦੇ ਸਾਹਮਣੇ ਮੰਨਿਆ ਸੀ ਕਿ ਉਹ ਲਡ਼ਕੀਆਂ ਨੂੰ ਅਸ਼ਲੀਲ ਮੈਸੇਜ ਭੇਜਦੇ ਸਨ।
ਸਾਰੇ ਦੋਸ਼ ਸਹੀ ਪਾਏ
ਪੀ. ਯੂ. ‘ਕੈਸ਼’ ਦੀ ਫਾਇੰਡਿੰਗ ’ਚ ਇਹ ਸਾਹਮਣੇ ਆਇਆ ਕਿ ਡਾ. ਦਵਿੰਦਰ ’ਤੇ ਲੱਗੇ ਸਾਰੇ ਦੋਸ਼ ਠੀਕ ਹਨ। ਸੈਨੇਟ ਦੀ ਬੈਠਕ ’ਚ ਪੀ. ਯੂ. ‘ਕੈਸ਼’ ਨੂੰ ਹੈੱਡ ਕਰ ਰਹੇ ਆਮਿਰ ਸੁਲਤਾਨਾ ਨੇ ਇਸ ਮੁੱਦੇ ਨੂੰ ਛੇਤੀ ਹੀ ਹੱਲ ਕਰਨ ਲਈ ਕਿਹਾ, ਜਿਸ ਤੋਂ ਬਾਅਦ ਸੈਨੇਟ ਮੈਂਬਰਾਂ ਨੇ ਇਕ ਮਿੰਟ ਤੋਂ ਵੀ ਘੱਟ ਸਮੇਂ ’ਚ ਡਾ. ਦਵਿੰਦਰ ਨੂੰ ਉਨ੍ਹਾਂ ਦੀ ਨੌਕਰੀ ਤੋਂ ਟਰਮੀਨੇਟ ਕਰਨ ’ਤੇ ਮੋਹਰ ਲਾ ਦਿੱਤੀ।
ਐਕਟਿਵਾ ਨਾਲ ਐਕਟਿਵਾ ਟਕਰਾਈ, ਬੱਚੀ ਦੀ ਲੱਤ ਟੁੱਟੀ ਦਾਦੀ ਵੀ ਗੰਭੀਰ ਜ਼ਖਮੀ
NEXT STORY