ਮੋਹਾਲੀ/ਖਰੜ, (ਕੁਲਦੀਪ)- ਸ਼ਨੀਵਾਰ ਸ਼ਾਮ ਸੰਨੀ ਇਨਕਲੇਵ ਖਰੜ ਵਿਚ ਹੋਏ ਸੜਕ ਹਾਦਸੇ ਵਿਚ ਇਕ 10 ਸਾਲਾ ਸਕੂਲੀ ਵਿਦਿਆਰਥਣ ਤੇ ਉਸ ਦੀ ਦਾਦੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਅਾਂ। ਜਾਣਕਾਰੀ ਮੁਤਾਬਕ ਇਹ ਹਾਦਸਾ ਸੰਨੀ ਇਨਕਲੇਵ ਵਿਚ ਸਥਿਤ ਸੰਨੀ ਜਿੰਮ ਦੇ ਨੇੜੇ ਹੋਇਆ। ਅਮਰਜੀਤ ਕੌਰ ਨਾਂ ਦੀ ਬਜ਼ੁਰਗ ਅੌਰਤ ਆਪਣੇ ਐਕਟਿਵਾ ਸਕੂਟਰ ‘ਤੇ ਆਪਣੀ ਪੋਤੀ ਤੇ ਪੋਤਰੇ ਨੂੰ ਸਕੂਲ ਤੋਂ ਲੈ ਕੇ ਘਰ ਆ ਰਹੀ ਸੀ ਕਿ ਰਸਤੇ ਵਿਚ ਸੰਨੀ ਜਿੰਮ ਦੇ ਨੇੜੇ ਉਨ੍ਹਾਂ ਦੇ ਐਕਟਿਵਾ ਸਕੂਟਰ ’ਚ ਕਿਸੇ ਦੂਜੇ ਐਕਟਿਵਾ ਸਕੂਟਰ ਨੇ ਟੱਕਰ ਮਾਰ ਦਿੱਤੀ ਤੇ ਉਹ ਤਿੰਨੋਂ ਸਕੂਟਰ ਤੋਂ ਹੇਠਾਂ ਡਿਗ ਪਏ। ਉਨ੍ਹਾਂ ਨੂੰ ਟੱਕਰ ਮਾਰਨ ਵਾਲੀ ਐਕਟਿਵਾ ਚਾਲਕ ਅੌਰਤ ਸਕੂਟਰ ਸਮੇਤ ਮੌਕੇ ਤੋਂ ਫਰਾਰ ਹੋ ਗਈ। ਹਾਦਸਾ ਹੁੰਦਿਅਾਂ ਹੀ ਨੇੜੇ-ਤੇੜੇ ਦੇ ਘਰਾਂ ਵਿਚ ਰਹਿ ਰਹੇ ਲੋਕ ਤੁਰੰਤ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਨੇ ਬੱਚੀ ਤੇ ਉਨ੍ਹਾਂ ਦੀ ਦਾਦੀ ਨੂੰ ਮੁਢਲੀ ਸਹਾਇਤਾ ਦਿੱਤੀ।
ਬੱਚਿਆਂ ਦੀ ਮਾਤਾ ਰਾਜਿੰਦਰ ਕੌਰ ਨੇ ਦੱਸਿਆ ਹਾਦਸੇ ਵਿਚ ਉਸ ਦੀ 10 ਸਾਲਾ ਬੱਚੀ ਹਰਸਿਮਰਤ ਕੌਰ ਦੀ ਲੱਤ ਵਿਚ ਫਰੈਕਚਰ ਆ ਗਿਆ ਹੈ ਤੇ ਉਸ ਦੀ ਦਾਦੀ ਅਮਰਜੀਤ ਕੌਰ ਦੇ ਸਿਰ ਵਿਚ ਸੱਟ ਲੱਗੀ ਹੈ। ਹਾਦਸੇ ਵਿਚ ਉਨ੍ਹਾਂ ਦਾ ਪੁੱਤਰ ਪਰਮਵੀਰ ਸਿੰਘ ਵਿਚਕਾਰ ਬੈਠੇ ਹੋਣ ਕਾਰਨ ਵਾਲ-ਵਾਲ ਬਚ ਗਿਆ। ਬੱਚੀ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਫੇਜ਼-6 ਵਿਖੇ ਪਹੁੰਚਾਇਆ ਗਿਆ, ਜਿਥੇ ਉਸ ਦੀ ਲੱਤ ਵਿਚ ਫਰੈਕਚਰ ਦੱਸਿਆ ਗਿਆ ਤੇ ਉਸ ਨੂੰ ਸੈਕਟਰ-32 ਚੰਡੀਗੜ੍ਹ ਵਿਚ ਰੈਫਰ ਕਰ ਦਿੱਤਾ ਗਿਆ। ਬੱਚੀ ਦੀ ਮਾਤਾ ਨੇ ਦੱਸਿਆ ਕਿ ਡਾਕਟਰਾਂ ਮੁਤਾਬਕ ਬੱਚੀ ਦੀ ਲੱਤ ਦਾ ਅਾਪ੍ਰੇਸ਼ਨ ਕੀਤਾ ਜਾਣਾ ਹੈ।
ਹਰਿਆਣਾ ਮਾਰਕਾ ਸ਼ਰਾਬ ਦੀਅਾਂ 536 ਬੋਤਲਾਂ ਸਮੇਤ 6 ਕਾਬੂ, 3 ਫਰਾਰ
NEXT STORY