ਬਨੂਡ਼,(ਗੁਰਪਾਲ)- ਬਨੂਡ਼ ਤੋਂ ਲਾਂਡਰਾਂ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਵਾਪਰੇ ਹਾਦਸੇ ’ਚ ‘ਛੋਟੇ ਹਾਥੀ’ ਦੇ ਡਰਾਈਵਰ ਦੀ ਮੌੌਤ ਹੋ ਗਈ। ਕੰਡਕਟਰ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਵੀਟਾ ਮਿਲਕ ਡੇਅਰੀ (ਅੰਬਾਲਾ) ਦਾ ‘ਛੋਟਾ ਹਾਥੀ’ ਖਰਡ਼ ਤੋਂ ਦੁੱਧ ਦੀ ਸਪਲਾਈ ਦੇ ਕੇ ਬਨੂਡ਼ ਵੱਲ ਆ ਰਿਹਾ ਸੀ। ਜਦੋਂ ਉਹ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਪੈਂਦੇ ਪਿੰਡ ਮੋਟੇਮਾਜਰਾ ਦੇ ਨਜ਼ਦੀਕ ਪੁੱਜਾ ਤਾਂ ਪਿੱਛੋਂ ਆ ਰਿਹਾ ਟਰੱਕ ਜਦੋਂ ‘ਛੋਟੇ ਹਾਥੀ’ ਨੂੰ ਓਵਰਟੇਕ ਕਰਨ ਲੱਗਾ ਤਾਂ ਅਚਾਨਕ ਉਸ ਨਾਲ ਟਕਰਾਅ ਗਿਆ। ਇਸ ਨਾਲ ‘ਛੋਟੇ ਹਾਥੀ’ ਦਾ ਚਾਲਕ ਆਪਣਾ ਸੰਤੁਲਨ ਗਵਾ ਬੈਠਾ। ਉਹ ਸਡ਼ਕ ਕਿਨਾਰੇ ਖਡ਼੍ਹੇ ਦਰੱਖਤ ਨਾਲ ਟਕਰਾਅ ਗਿਆ। ਹਾਦਸੇ ’ਚ ਉਸ ’ਚ ਸਵਾਰ ਦੋਵੇਂ ਡਰਾਈਵਰ ਅਤੇ ਕੰਡਕਟਰ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਚੁੱਕ ਕੇ ਇਲਾਜ ਲਈ ਗਿਆਨ ਸਾਗਰ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਡਰਾਈਵਰ ਅਜੇ ਸ਼ਰਮਾ ਪੁੱਤਰ ਨੱਥੂ ਰਾਮ ਵਾਸੀ ਬਲਦੇਵ ਨਗਰ (ਅੰਬਾਲਾ) ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜ਼ਖ਼ਮੀ ਕੰਡਕਟਰ ਦੀ ਪਛਾਣ ਲਲਿਤ ਮੋਹਨ ਸ਼ਰਮਾ ਪੁੱਤਰ ਤਰਲੋਕੀ ਸ਼ਰਮਾ ਵਾਸੀ ਨਵਾਂ ਮਿਲਾਪ ਨਗਰ ਅੰਬਾਲਾ ਵਜੋਂ ਹੋਈ ਹੈ। ਥਾਣਾ ਬਨੂਡ਼ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਾਰ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, ਮੌਤ
NEXT STORY