ਚੰਡੀਗਡ਼੍ਹ, (ਸੰਦੀਪ)- ਸੈਕਟਰ-15 ’ਚ ਕਿਰਾਏ ਦੇ ਕਮਰੇ ਵਿਚ ਰਹਿਣ ਵਾਲੇ ਵਿਦਿਆਰਥੀ ਅਨਿਰੁਧ ਦੇ ਕਮਰੇ ਵਿਚੋਂ ਲੈਪਟਾਪ, ਨਕਦੀ ਤੇ ਹੋਰ ਸਾਮਾਨ ਚੋਰੀ ਹੋ ਗਿਆ। ਅਨਿਰੁਧ ਆਪਣੇ ਘਰ ਦੀਵਾਲੀ ਮਨਾਉਣ ਗਿਆ ਹੋਇਆ ਸੀ। ਸੈਕਟਰ-11 ਥਾਣਾ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਨਿਰੁਧ ਚੰਡੀਗਡ਼੍ਹ ਵਿਚ ਕੋਚਿੰਗ ਲੈ ਰਿਹਾ ਹੈ। ਦੀਵਾਲੀ ਮਨਾਉਣ ਤੋਂ ਬਾਅਦ ਜਦੋਂ ਉਹ 8 ਨਵੰਬਰ ਦੀ ਸ਼ਾਮ ਨੂੰ ਕਮਰੇ ਵਿਚ ਵਾਪਸ ਆਇਆ ਤਾਂ ਦੇਖਿਆ ਕਿ ਉਸ ਦੇ ਕਮਰੇ ਵਿਚੋਂ ਲੈਪਟਾਪ, ਨਕਦੀ ਤੇ ਹੋਰ ਸਾਮਾਨ ਚੋਰੀ ਹੋ ਚੁੱਕਿਆ ਸੀ।
ਰੇਲ ਗੱਡੀ ਹੇਠ ਆਉਣ ਨਾਲ ਨੌਜਵਾਨ ਦੀ ਮੌਤ
NEXT STORY