ਮੁੱਲਾਂਪੁਰ ਦਾਖਾ (ਕਾਲੀਆ)- ਮੁੱਲਾਂਪੁਰ ਸ਼ਹਿਰ ਅਤੇ ਲਾਗਲੇ ਪਿੰਡਾਂ ’ਚ ਚੋਰਾਂ ਨੇ ਪੂਰਾ ਆਤੰਕ ਮਚਾਇਆ ਹੋਇਆ ਹੈ, ਉੱਥੇ ਝਪਟਮਾਰ ਦਿਨ-ਦਿਹਾੜੇ ਲੋਕਾਂ ਨੂੰ ਲੁੱਟ ਰਹੇ ਹਨ ਪਰ ਪੁਲਸ ਪ੍ਰਸ਼ਾਸਨ ਹੱਥ ’ਤੇ ਹੱਥ ਰੱਖ ਕੇ ਬੈਠਾ ਹੈ ਅਤੇ ਲੋਕ ਡਾਹਢੇ ਪ੍ਰੇਸ਼ਾਨ ਹਨ ਅਤੇ ਘਰੋਂ ਬਾਹਰ ਨਿਕਲਣ ਲੱਗੇ 100 ਵਾਰ ਸੋਚਦੇ ਹਨ। ਇਸੇ ਕੜੀ ਤਹਿਤ ਅਣਪਛਾਤੇ ਚੋਰਾਂ ਨੇ ਬੀਤੀ ਰਾਤ ਸੇਵਾ ਕੇਂਦਰ ਦਾਖਾ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਸ ਦਾ ਜਿੰਦਰਾ ਭੰਨ ਕੇ 16 ਡਰਾਈ ਅਤੇ ਇਕ ਜਨਰੇਟਰ ਦੀ ਬੈਟਰੀ ਚੋਰੀ ਕਰ ਕੇ ਫਰਾਰ ਹੋ ਗਏ।
ਸੇਵਾ ਕੇਂਦਰ ਦੇ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਉਹ 11 ਦਸੰਬਰ ਨੂੰ ਸ਼ਾਮੀ ਸੇਵਾ ਕੇਂਦਰ ਬੰਦ ਕਰ ਕੇ ਗਏ ਸਨ। ਜਦੋਂ ਸਵੇਰੇ 12 ਦਸੰਬਰ ਨੂੰ ਆ ਕੇ ਦੇਖਿਆ ਤਾਂ ਸੇਵਾ ਕੇਂਦਰ ਦੇ ਤਾਲੇ ਤੋੜੇ ਹੋਏ ਸਨ ਅਤੇ ਉਸ ਦੇ ਅੰਦਰੋਂ 16 ਡਰਾਈ ਬੈਟਰੀਆਂ ਅਤੇ ਇਕ ਜਨਰੇਟਰ ਦੀ ਬੈਟਰੀ ਗਾਇਬ ਸੀ। ਇਸ ਸਬੰਧੀ ਥਾਣਾ ਦਾਖਾ ਨੂੰ ਸੂਚਿਤ ਕੀਤਾ ਹੈ। ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਚੋਰਾਂ ਦਾ ਪਤਾ ਲਗਾਉਣ ’ਚ ਜੁਟੀ ਹੋਈ ਹੈ।
ਲੁਧਿਆਣਾ 'ਚ ਖੂਨੀ ਝੜਪ! ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਸੀ.ਸੀ.ਟੀ.ਵੀ. ਵਾਇਰਲ
NEXT STORY