ਭਵਾਨੀਗੜ੍ਹ (ਕਾਂਸਲ)-ਸਥਾਨਕ ਇਲਾਕੇ ’ਚ ਸਰਗਰਮ ਚੋਰ ਗਿਰੋਹ ਵੱਲੋਂ ਸਰਦੀ ਦੀਆਂ ਛੱਟੀਆਂ ਦੌਰਾਨ ਨੇੜਲੇ ਪਿੰਡ ਜੌਲੀਆਂ ਦੇ ਦੋ ਸਰਕਾਰੀ ਸਕੂਲਾਂ ’ਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਦੋਵੇ ਸਕੂਲਾਂ ’ਚੋਂ ਕੰਪਿਊਟਰਾਂ ਦਾ ਸਮਾਨ ਤੇ ਸਕੂਲਾਂ ਦਾ ਰਿਕਾਰਡ ਚੋਰੀ ਕਰ ਕੇ ਰਫੂ ਚੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।
ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਮਿਡਲ ਸਕੂਲ ਜੌਲੀਆਂ ਦੀ ਇੰਚਾਰਜ ਅਧਿਆਪਕਾ ਵਲੋਂ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਦਸਬੰਰ ਮਹੀਨੇ ’ਚ ਹੋਈਆਂ ਸਰਦੀਆਂ ਦੀਆਂ ਛੁੱਟੀਆਂ ਕਾਰਨ ਸਕੂਲ ਲੰਬਾ ਸਮਾਂ ਬੰਦ ਰਹੇ ਤੇ 13 ਜਨਵਰੀ ਨੂੰ ਛੁੱਟੀਆਂ ਖਤਮ ਹੋਣ ਤੋਂ ਬਾਅਦ ਜਦੋਂ 14 ਜਨਵਰੀ ਨੂੰ ਸਕੂਲ ਖੁੱਲੇ ਤਾਂ ਜਦੋਂ ਉਹ ਸਵੇਰੇ ਸਕੂਲ ਆਏ ਤਾਂ ਦੇਖਿਆ ਕਿ ਸਕੂਲ ਦੀ ਕੰਪਿਊਟਰ ਲੈਬ ‘ਚ ਸਮਾਨ ਖਿਲਰਿਆ ਪਿਆ ਸੀ ਅਤੇ ਇਥੋਂ ਕਾਫੀ ਸਮਾਨ ਗਾਇਬ ਸੀ। ਉਨ੍ਹਾਂ ਦੱਸਿਆ ਕਿ ਲੈਬ ਵਾਲੇ ਕਮਰੇ ਦੇ ਰੋਸ਼ਨਦਾਨ ਦੀ ਜਾਲੀ ਤੋੜ ਕੇ ਲੈਬ ਅੰਦਰ ਦਾਖਿਲ ਹੋਏ ਚੋਰ ਗਿਰੋਹ ਦੇ ਮੈਂਬਰ ਇਥੋਂ ਇਕ ਸੀ.ਪੀ.ਯੂ, ਦੋ ਕੰਪਿਊਟਰ ਸੈੱਟ, ਦੋ ਕੈਮਰੇ ਅਤੇ ਕੰਪਿਊਟਰ ਲੈਬ ਦਾ ਰਿਕਾਰਡ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਲੈਬ ਅੰਦਰ ਬਾਕੀ ਕੰਪਿਊਟਰਾਂ ਤੇ ਬਿਲਡਿੰਗ ਦੇ ਬਾਹਰ ਲੱਗੇ ਹੋਏ ਕੈਮਰਿਆ ਦੀ ਭੰਨ ਤੋੜ ਵੀ ਕੀਤੀ ਹੋਈ ਸੀ।

ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਜੌਲੀਆਂ ਦੇ ਇੰਚਾਰਜ ਅਧਿਆਪਕ ਕੰਵਲਜੀਤ ਸਿੰਘ ਨੇ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਚੋਰਾਂ ਵੱਲੋਂ ਇਨ੍ਹਾਂ ਸਰਦੀ ਦੀਆਂ ਛੁੱਟੀਆਂ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਵੀ ਆਪਣਾ ਨਿਸ਼ਾਨਾਂ ਬਣਾਇਆ ਗਿਆ ਅਤੇ ਇਕ ਸਟੋਰ ਰੂਮ ਦੇ ਰੋਸ਼ਨਦਾਨ ਰਾਹੀ ਸਕੂਲ ਅੰਦਰ ਦਾਖਲ ਹੋਏ ਚੋਰ ਗਿਰੋਹ ਦੇ ਮੈਂਬਰ ਇਥੋਂ ਇਕ ਸਾਊਂਡ ਸਿਸਟਮ, ਡੀ.ਵੀ.ਆਰ ਸਿਸਟਮ ਅਤੇ ਸਕੂਲ ਦੀ ਬਿਲਡਿੰਗ ’ਚ ਲੱਗੇ ਚਾਰ ਕੈਮਰਿਆਂ ਦੇ ਨਾਲ-ਨਾਲ ਇਕ ਦੂਸਰੇ ਕਮਰੇ ਵਿਚੋਂ ਸਕੂਲ ਮੈਨੇਜਮੈਂਟ ਕਮੇਟੀ ਅਤੇ ਮਿਡ-ਡੇ-ਮੀਲ ਦਾ ਰਿਕਾਰਡ ਵੀ ਚੋਰੀ ਕਰਕੇ ਲੈ ਗਏ।
ਇਸ ਸਬੰਧੀ ਪੁਲਸ ਚੈਕ ਪੋਸਟ ਜੌਲੀਆਂ ਦੇ ਸਹਾਇਕ ਸਬ-ਇੰਸਪੈਕਟਰ ਮੇਜਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਦੋਵੇ ਸਕੂਲਾਂ ਦੇ ਅਧਿਆਪਕਾਂ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤਿਆ ਵਿਰੁੱਧ ਚੋਰੀ ਦਾ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਸਬੰਧੀ ਪਿੰਡ ’ਚ ਲੱਗੇ ਸੀ.ਸੀ.ਟੀ.ਵੀ.ਕੈਮਰਿਆਂ ਨੂੰ ਵੀ ਖੰਗਾਲਿਆਂ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੋਹੜੀ ਬੰਪਰ 2026 : ਇਸ ਲੱਕੀ ਨੰਬਰ ਦੀ ਚਮਕੀ ਕਿਸਮਤ, ਦੇਖੋ ਪੂਰੀ ਲਿਸਟ
NEXT STORY