ਬਠਿੰਡਾ: ਪੰਜਾਬ ਵਿੱਚ ਕਈ ਕਿਸਾਨ ਅਜਿਹੇ ਹਨ, ਜੋ ਹਰੀ ਮੂੰਗੀ ਦੀ ਫ਼ਸਲ ਦੀ ਕਾਸ਼ਤ ਕਰਦੇ ਹਨ। ਉਕਤ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਪੂਰਾ ਖਰੀਦ ਮੁੱਲ ਨਹੀਂ ਮਿਲ ਰਿਹਾ, ਜਿਸ ਕਾਰਨ ਉਹ ਪਰੇਸ਼ਾਨ ਹੁੰਦੇ ਹਨ। ਮੂੰਗੀ ਦੀ ਫ਼ਸਲ ਦੀ ਸਰਕਾਰ ਵਲੋਂ ਮਾਮੂਲੀ ਮਾਤਰਾ ਵਿੱਚ ਖਰੀਦ ਕੀਤੀ ਜਾਂਦੀ ਹੈ। ਦੂਜੇ ਪਾਸੇ ਪ੍ਰਾਈਵੇਟ ਕੰਪਨੀਆਂ ਇਸ ਫ਼ਸਲ ਨੂੰ 5,800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਰਹੇ ਹਨ, ਜੋ 7,755 ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਤੋਂ ਕਰੀਬ 2,000 ਰੁਪਏ ਘੱਟ ਹੈ।
ਇਹ ਵੀ ਪੜ੍ਹੋ : Infosys ਦੇ ਸਹਿ-ਸੰਸਥਾਪਕ ਨੰਦਨ ਨੀਲੇਕਣੀ ਦਾ ਵੱਡਾ ਯੋਗਦਾਨ, IIT Bombay ਨੂੰ ਦਾਨ ਕੀਤੇ 315 ਕਰੋੜ ਰੁਪਏ
ਸੂਤਰਾਂ ਅਨੁਸਾਰ 19 ਜੂਨ ਤੱਕ ਕਰੀਬ 70 ਫ਼ੀਸਦੀ ਹਰੀ ਮੂੰਗੀ ਦੀ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਖਰੀਦ ਕੀਤੀ ਗਈ ਸੀ। ਇਸ ਦੌਰਾਨ ਪ੍ਰਾਈਵੇਟ ਕੰਪਨੀਆਂ ਨੇ ਕਰੀਬ 75,000 ਕੁਇੰਟਲ ਦੀ ਪੂਰੀ ਖਰੀਦ ਕੀਤੀ ਹੈ, ਕਿਉਂਕਿ ਮੰਗਲਵਾਰ ਤੱਕ ਸਰਕਾਰੀ ਖਰੀਦ 116 ਕੁਇੰਟਲ ਤੱਕ ਸੀਮਤ ਸੀ। ਪ੍ਰਾਈਵੇਟ ਕੰਪਨੀਆਂ ਮੂੰਗੀ ਦੀ ਘੱਟ ਕੀਮਤ ਲਈ ਘਟੀਆ ਗੁਣਵੱਤਾ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਦੱਸ ਦੇਈਏ ਕਿ ਅਨੁਮਾਨਤ 2.3 ਲੱਖ ਕੁਇੰਟਲ ਵਿੱਚੋਂ 33 ਫ਼ੀਸਦੀ ਤੋਂ ਵੱਧ ਫ਼ਸਲ ਅਨਾਜ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ। ਹਰੀ ਮੂੰਗੀ ਨੇ 20,000 ਹੈਕਟੇਅਰ ਨੂੰ ਕਵਰ ਕੀਤਾ, ਜੋ ਪਿਛਲੇ ਸਾਲ ਦੇ 52,000 ਹੈਕਟੇਅਰ ਤੋਂ ਘੱਟ ਹੈ।
ਇਹ ਵੀ ਪੜ੍ਹੋ : ਗੋ-ਫਸਟ ਫਲਾਈਟਸ ਦੇ ਮੁਸਾਫਰਾਂ ਨੂੰ ਵੱਡਾ ਝਟਕਾ, 22 ਜੂਨ ਤੱਕ ਸਾਰੀਆਂ ਉਡਾਣ ਸੇਵਾਵਾਂ ਕੀਤੀਆਂ ਰੱਦ
ਹਰੀ ਮੂੰਗੀ ਦੀ ਖਰੀਦ 1 ਜੂਨ ਤੋਂ ਸ਼ੁਰੂ ਹੁੰਦੀ ਹੈ। ਬਹੁਤ ਸਾਰੇ ਕਿਸਾਨ ਇਸ ਫ਼ਸਲ ਨੂੰ ਜੁਲਾਈ ਦੇ ਅੱਧ ਤੱਕ ਵੇਚ ਦਿੰਦੇ ਹਨ, ਤਾਂਕਿ ਉਹ ਇਸ ਤੋਂ ਬਾਅਦ ਬਾਸਮਤੀ ਜਾਂ ਗੈਰ-ਬਾਸਮਤੀ ਦੀਆਂ ਛੋਟੀਆਂ ਕਿਸਮਾਂ ਵੱਲ ਧਿਆਨ ਦੇ ਦੇਣ। ਇਸ ਦੌਰਾਨ ਜੇਕਰ ਗੱਲ ਪਿਛਲੇ ਸਾਲ ਦੀ ਕੀਤੀ ਜਾਵੇ ਤਾਂ ਉਸ ਸਮੇਂ 85 ਫ਼ੀਸਦੀ ਤੋਂ ਵੱਧ ਫ਼ਸਲ 7,275 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਾਂ ਵੇਚੀ ਗਈ ਸੀ। ਇਸ ਲਈ ਸੂਬਾ ਸਰਕਾਰ ਨੂੰ ਇਸ ਘਾਟ ਲਈ ਕਿਸਾਨਾਂ ਨੂੰ 42 ਕਰੋੜ ਰੁਪਏ ਤੋਂ ਵੱਧ ਦਾ ਮੁਆਵਜ਼ਾ ਦੇਣਾ ਪਿਆ ਸੀ, ਜੋ 1,000 ਰੁਪਏ ਪ੍ਰਤੀ ਕੁਇੰਟਲ ਸੀ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਵਧੀ ਭਾਰਤੀ ਖਾਧ ਪਦਾਰਥਾਂ ਦੀ ਮੰਗ, ਚੌਲਾਂ ਦੇ ਨਿਰਯਾਤ 'ਚ ਹੋਇਆ 19 ਫ਼ੀਸਦੀ ਵਾਧਾ
ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਦੇ ਡੈਸ਼ਬੋਰਡ ਅਨੁਸਾਰ 20 ਜੂਨ, 2023 ਤੱਕ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ 79,172 ਕੁਇੰਟਲ ਮੂੰਗੀ ਦੀ ਆਮਦ ਹੋਈ ਹੈ। ਇਹਨਾਂ ਵਿੱਚੋਂ 75,938 ਕੁਇੰਟਲ ਹਰੀ ਮੂੰਗੀ ਦੀ ਖਰੀਦ ਹੋ ਚੁੱਕੀ ਹੈ ਅਤੇ 3,234 ਕੁਇੰਟਲ ਦੀ ਖਰੀਦ ਹੋਣੀ ਅਜੇ ਬਾਕੀ ਹੈ। ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦੇ ਗਏ 75,822 ਕੁਇੰਟਲ ਵਿੱਚੋਂ 52,997 ਕੁਇੰਟਲ ਜਾਂ 69.79% ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਅਤੇ ਕੁਝ ਰਕਮ ਘੱਟੋ-ਘੱਟ ਸਮਰਥਨ ਮੁੱਲ ਤੋਂ ਵੱਧ ਖਰੀਦੀ ਗਈ।
ਪੰਜਾਬ 'ਚ ਕਪਾਹ ਦੀ ਖੇਤੀ 'ਚ ਗਿਰਾਵਟ ਚਿੰਤਾ ਦਾ ਵਿਸ਼ਾ, ਇਸ ਵਜ੍ਹਾ ਕਰਕੇ ਕਿਸਾਨ ਕਰਨਗੇ ਝੋਨੇ ਵੱਲ ਰੁਖ਼
NEXT STORY