ਮਮਦੋਟ, (ਜ. ਬ.)– ਨਵੇਂ ਸਾਲ ਦੀ ਆਮਦ ’ਤੇ ਮਮਦੋਟ ਵਿਖੇ ਦੁਕਾਨਾਂ ’ਚ ਚੋਰੀਆਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਮਮਦੋਟ ਪੁਲਸ ਨੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਮਮਦੋਟ ਦੇ ਏ. ਐੱਸ. ਆਈ. ਸੁਖਦਰਸ਼ਨ ਕੁਮਾਰ ਨੇ ਦੱਸਿਆ ਕਿ ਨਵੇਂ ਸਾਲ ਦੀ ਰਾਤ ਨੂੰ ਮਮਦੋਟ ਬਾਜ਼ਾਰ ਵਿਚ 2 ਦੁਕਾਨਾਂ ਦੇ ਸ਼ਟਰ ਤੋਡ਼ ਕੇ ਗਿਰੋਹ ਦੇ ਮੈਂਬਰਾਂ ਨੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਸੀ ਜਿਸ ਸਬੰਧੀ ਉਨ੍ਹਾਂ ਨੇ ਦੋਸ਼ੀ ਕਾਲਾ ਪੁੱਤਰ ਤਾਰਾ ਵਾਸੀ ਮਮਦੋਟ ਨੂੰ ਕਾਬੂ ਕਰ ਲਿਆ ਹੈ ਜਿਸ ਨੇ ਇਨ੍ਹਾਂ ਹੋਈਆਂ ਚੋਰੀਆਂ ਸਬੰਧੀ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਤਫਤੀਸ਼ ਜਾਰੀ ਹੈ ਅਤੇ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇਸ ਬਾਰੇ ਥਾਣਾ ਮਮਦੋਟ ਦੇ ਨਵ-ਨਿਯੁਕਤ ਐੱਸ. ਐੱਚ. ਓ. ਪਰਮਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾ ਰਿਹਾ ਹੈ। ਇਲਾਕਾ ਮਮਦੋਟ ਵਿਖੇ ਗਲਤ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਬਾਜ਼ਾਰਾਂ ’ਚ ਪੁਲਸ ਵੱਲੋਂ ਰਾਤ ਦੀ ਗਸ਼ਤ ਤੇਜ਼ ਕਰ ਦਿੱਤੀ ਗਈ ਹੈ।
ਚੋਰੀ ਹੋਏ ਜੀਰੀ ਦੇ 80 ਥੈਲੇ ਬਰਾਮਦ, 2 ਅੜਿੱਕੇ, 2 ਫਰਾਰ
NEXT STORY