ਮੁੱਲਾਪੁਰ ਦਾਖਾ (ਕਾਲੀਆ)- ਮੁੱਲਾਂਪੁਰ ਸ਼ਹਿਰ ਅੰਦਰ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਦੁਕਾਨਦਾਰਾਂ ’ਚ ਬਹੁਤ ਸਹਿਮ ਪਾਇਆ ਜਾ ਰਿਹਾ ਹੈ। ਮੁੱਲਾਂਪੁਰ ਸ਼ਹਿਰ ਦੇ ਰਾਏਕੋਟ ਰੋਡ ’ਤੇ ਚੋਰਾਂ ਨੇ ਬੀਤੀ ਰਾਤ ਪੈਰਿਸ ਕਲਾਥ ਹਾਊਸ ਕੱਪੜੇ ਦੇ ਸ਼ੋਅਰੂਮ ’ਤੇ ਬਣੇ ਸਟੋਰ ਦਾ ਤਾਲਾ ਤੋੜ ਕੇ ਕਰੀਬ 50,000 ਰੁਪਏ ਦੇ ਕੰਬਲ ਚੋਰੀ ਕਰ ਲਏ।
ਪੈਰਿਸ ਕਲਾਥ ਹਾਊਸ ਦੇ ਮਾਲਕ ਰਮਨ ਕੁਮਾਰ ਨੇ ਦੱਸਿਆ ਕਿ ਚੋਰ ਗੁਪਤਾ ਕੋਰੀਅਰ ਦੇ ਸੀ.ਸੀ.ਟੀ.ਵੀ. ਕੈਮਰਾ ਤੋੜਨ ਤੋਂ ਬਾਅਦ ਪੌੜੀਆਂ ਰਾਹੀਂ ਉੱਪਰਲੀ ਮੰਜ਼ਿਲ ਅੰਦਰ ਦਾਖਲ ਹੋਏ ਅਤੇ ਪੈਰਿਸ ਕਲਾਥ ਹਾਊਸ ਦੇ ਸਟੋਰ ਦੇ ਤਾਲੇ ਤੋੜ ਕੇ 50,000 ਦੇ ਕੰਬਲ ਚੋਰੀ ਕਰ ਲਏ। ਬਾਅਦ ’ਚ ਚੋਰਾਂ ਨੇ ਸ਼ੋਅਰੂਮ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਨਾ-ਕਾਮਯਾਬ ਰਹੇ, ਜਿਸ ਕਾਰਨ ਵੱਡਾ ਨੁਕਸਾਨ ਹੋਣੋਂ ਬਚ ਗਿਆ।
ਇਹ ਵੀ ਪੜ੍ਹੋ- ਡੌਂਕੀ ਲਾ ਕੇ ਜਾ ਰਹੇ 300 ਭਾਰਤੀਆਂ ਨੂੰ ਫਰਾਂਸ 'ਚ ਰੋਕਿਆ, ਨਿਕਾਰਗੁਆ ਦੀ ਫ਼ਲਾਈਟ 'ਚ ਸੀ ਸਵਾਰ
ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਚੋਰਾਂ ਨੇ ਜੀ.ਟੀ. ਰੋਡ ਮੁੱਲਾਂਪੁਰ ਦੇ ਇਕ ਕੇਵਲ ਪਾਨ ਸਟੋਰ ਅਤੇ ਬੌਬੀ ਕਰਿਆਨਾ ਸਟੋਰ ਦੇ ਸ਼ਟਰ ਦੇ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਤੇ ਸਾਮਾਨ ਚੋਰੀ ਕਰ ਲਿਆ। ਚੋਰਾਂ ਵੱਲੋਂ ਮੁੱਲਾਂਪੁਰ ਸ਼ਹਿਰ ਅੰਦਰ ਚੋਰੀ ਦੀਆਂ ਵਾਰਦਾਤਾਂ ਕੀਤੇ ਜਾਣ ਤੋਂ ਬਾਅਦ ਦੁਕਾਨਦਾਰਾਂ ’ਚ ਆਪਣੀ ਜਾਨ-ਮਾਲ ਦੀ ਰਾਖੀ ਨੂੰ ਲੈ ਕੇ ਸਹਿਮ ਪਾਇਆ ਜਾ ਰਿਹਾ ਹੈ।
ਦੁਕਾਨਦਾਰਾਂ ਨੇ ਮੰਗ ਕੀਤੀ ਕਿ ਰਾਤ ਸਮੇਂ ਸ਼ਹਿਰ ਅੰਦਰ ਪੁਲਸ ਗਸ਼ਤ ਕੀਤੀ ਜਾਵੇ, ਤਾਂ ਜੋ ਚੋਰਾਂ ਨੂੰ ਨੱਥ ਪਾਈ ਜਾ ਸਕੇ। ਥਾਣਾ ਮੁਖੀ ਸਿਕੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਜਲਦੀ ਹੀ ਚੋਰ ਗਿਰੋਹ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਚੋਰਾਂ ਨੇ ਹੈਵਾਨੀਅਤ ਦੀ ਹੱਦ ਕੀਤੀ ਪਾਰ, ਚੋਰੀ ਕਰਨ ਤੋਂ ਰੋਕ ਰਹੀ ਕੁੱਤੀ ਦੇ ਕਤੂਰਿਆਂ ਦੇ ਸਿਰ ਧੜ ਤੋਂ ਕੀਤੇ ਵੱਖ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਤੀ ਨਾਲ ਵੀਡੀਓ ਕਾਲ 'ਤੇ ਹੋਈ ਲੜਾਈ, ਬਾਅਦ 'ਚ ਚੁੱਕ ਲਿਆ ਖ਼ੌਫ਼ਨਾਕ ਕਦਮ
NEXT STORY