ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਦੀ ਅਦਾਲਤ ਵਿਚ ਇਕ ਵਕੀਲ ਦੇ ਦਫ਼ਤਰ ਵਿਚ ਕਲਰਕ ਵਜੋਂ ਕੰਮ ਕਰਨ ਵਾਲੇ ਇਕ ਨੌਜਵਾਨ ਦੀ ਕਿਸਮਤ ਅਜਿਹੀ ਚਮਕੀ ਕਿ ਉਸ ਦੀ ਢਾਈ ਲੱਖ ਰੁਪਏ ਦੀ ਲਾਟਰੀ ਨਿਕਲ ਆਈ। ਦਰਅਸਲ ਉਕਤ ਨੌਜਵਾਨ ਦਾ ਨਾਗਾਲੈਂਡ ਡੀਅਰ ਸਟੇਟ ਲਾਟਰੀ ਦਾ ਦੂਜਾ ਇਨਾਮ ਨਿਕਲਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ ਪਰ ਅੱਜ ਉਸ ਦਾ ਦੂਜਾ ਇਨਾਮ ਨਿਕਲਿਆ ਹੈ। ਲਾਟਰੀ ਵਿਚ ਨਿਕਲੇ ਪਾਸਿਆਂ ਨਾਲ ਉਹ ਆਪਣਾ ਘਰ ਬਣਾਏਗਾ ਕਿਉਂਕਿ ਉਹ ਪਿਛਲੇ ਚਾਰ ਸਾਲਾਂ ਤੋਂ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਪਿਛਲੇ ਕਈ ਸਾਲਾਂ ਦੇ ਰਿਕਾਰਡ ਟੁੱਟੇ
ਜਾਣਕਾਰੀ ਦਿੰਦੇ ਹੋਏ ਲਾਟਰੀ ਜੇਤੂ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਫਾਜ਼ਿਲਕਾ ਦੇ ਇਕ ਵਕੀਲ ਕੋਲ ਕੰਮ ਕਰਦਾ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ ਪਰ ਅੱਜ ਉਸ ਨੇ 2.25 ਲੱਖ ਰੁਪਏ ਦਾ ਦੂਜਾ ਇਨਾਮ ਜਿੱਤਿਆ ਹੈ। ਉਸਨੇ ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ ਅਤੇ ਹੁਣ ਉਸਨੂੰ ਉਮੀਦ ਹੈ ਕਿ ਉਹ ਆਪਣਾ ਘਰ ਖਰੀਦੇਗਾ ਜਿਸ ਨਾਲ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸਕੇ। ਲਾਟਰੀ ਵਿਕਰੇਤਾ ਬੌਬੀ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਕਤ ਵਿਅਕਤੀ ਉਸ ਦੀ ਦੁਕਾਨ 'ਤੇ ਆਇਆ ਸੀ, ਜਿਸ ਤੋਂ 5 ਕਰੋੜ ਰੁਪਏ ਦੀ ਲਾਟਰੀ ਦੀ ਟਿਕਟ ਖਰੀਦੀ ਅਤੇ ਇਸ ਤੋਂ ਬਾਅਦ ਉਹ 5 ਕਰੋੜ ਰੁਪਏ ਦਾ ਜੇਤੂ ਬਣਨ ਤੋਂ ਖੁੰਝ ਗਿਆ ਉਕਤ ਵਿਅਕਤੀ ਲਗਾਤਾਰ ਲਾਟਰੀ ਖਰੀਦਦਾ ਆ ਰਿਹਾ ਹੈ ਪਰ ਅੱਜ ਉਸ ਨੇ 2.25 ਲੱਖ ਰੁਪਏ ਦੀ ਲਾਟਰੀ ਜਿੱਤੀ ਹੈ।
ਇਹ ਵੀ ਪੜ੍ਹੋ : ਇਸ ਪਿੰਡ ਨੇ 10 ਜੀਆਂ ਵਾਲੇ ਪਰਿਵਾਰ ਨੂੰ ਪਿੰਡ ਛੱਡਣ ਲਈ ਕਿਹਾ, ਦੋ ਦਿਨਾਂ ਦਾ ਦਿੱਤਾ ਸਮਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਝੋਨੇ ਦੀ ਖ਼ਰੀਦ 85 ਲੱਖ ਟਨ ਤੋਂ ਪਾਰ, ਕੇਂਦਰ ਨੇ ਕਿਹਾ- ਕੰਮ ਪੂਰੇ ਜ਼ੋਰਾਂ 'ਤੇ
NEXT STORY