ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਸਰਕਾਰ ਨੇ ਸੋਮਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿਚ 27 ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਵਿਚ ਏਡਿਡ ਕਾਲਜ ਹੈੱਡ ਟ੍ਰਾਂਸਫਰ ਨਿਯਮ 2024 ਵੀ ਸ਼ਾਮਲ ਹੈ। ਨਵੇਂ ਨਿਯਮਾਂ ਵਿਚ ਅਧਿਆਪਕਾਂ ਦੇ ਤਬਾਦਲੇ ਦੀ ਪ੍ਰਕਿਰਿਆ ਨੂੰ ਆਸਾਨ ਅਤੇ ਪਾਰਦਰਸ਼ੀ ਬਣਾਇਆ ਗਿਆ ਹੈ। ਕਾਲਜ ਵਿਚ ਤਬਾਦਲੇ ਲਈ ਪੰਜ ਸਾਲ ਦੀ ਘੱਟੋ-ਘੱਟ ਸੇਵਾ ਦੀ ਲੋੜ ਨੂੰ ਘਟਾ ਕੇ 3 ਸਾਲ ਕਰ ਦਿੱਤਾ ਗਿਆ ਹੈ।
ਮੰਤਰੀ ਮੰਡਲ ਦੀ ਮੀਟਿੰਗ ਵਿਚ ਸ਼ਾਮਲ ਹੋਏ ਯੂਪੀ ਦੇ ਵਿੱਤ ਮੰਤਰੀ ਸੁਰੇਸ਼ ਖੰਨਾ ਅਤੇ ਜਲ ਸ਼ਕਤੀ ਮੰਤਰੀ ਸਵਤੰਤਰ ਦੇਵ ਅਨੁਸਾਰ ਏਡਿਡ ਡਿਗਰੀ ਕਾਲਜਾਂ ਦੇ ਅਧਿਆਪਕਾਂ ਦੇ ਤਬਾਦਲੇ ਸਬੰਧੀ ਅਹਿਮ ਫੈਸਲਾ ਲਿਆ ਗਿਆ ਹੈ। ਉੱਚ ਸਿੱਖਿਆ ਵਿਭਾਗ ਲਈ ਉੱਤਰ ਪ੍ਰਦੇਸ਼ ਏਡਿਡ ਕਾਲਜ ਟੀਚਰ ਟ੍ਰਾਂਸਫਰ ਨਿਯਮ 2024 ਨੂੰ ਮਨਜ਼ੂਰੀ ਦਿੱਤੀ ਗਈ ਹੈ। ਕਾਲਜ ਵਿਚ ਘੱਟੋ-ਘੱਟ ਪੋਸਟਿੰਗ ਪੰਜ ਸਾਲ ਤੋਂ ਘਟਾ ਕੇ ਤਿੰਨ ਸਾਲ ਕਰ ਦਿੱਤੀ ਗਈ ਹੈ। ਨਾਲ ਹੀ ਯੂਪੀ ਦੇ ਪ੍ਰਾਈਵੇਟ ਯੂਨੀਵਰਸਿਟੀ ਐਕਟ 2019 ਵਿਚ ਸੋਧ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : 21 ਸਾਲ ਦੀ ਉਮਰ 'ਚ UPSC ਕ੍ਰੈਕ, ਕਰੋੜਾਂ ਦੀ ਜਾਇਦਾਦ ਦੀ ਮਾਲਕਣ... ਜਾਣੋ ਕੌਣ ਹੈ IAS ਪੂਜਾ ਸਿੰਘਲ
ਯੂਪੀ 'ਚ ਅਧਿਆਪਕਾਂ ਦੀ ਟਰਾਂਸਫਰ ਦੀ ਪ੍ਰਕਿਰਿਆ
ਨਵੇਂ ਨਿਯਮਾਂ ਤਹਿਤ ਇਹ ਵੀ ਵਿਵਸਥਾ ਹੈ ਕਿ ਅਧਿਆਪਕ ਆਪਣੇ ਪੂਰੇ ਸੇਵਾ ਕਾਲ ਦੌਰਾਨ ਸਿਰਫ਼ ਇਕ ਵਾਰ ਤਬਾਦਲੇ ਦੇ ਹੱਕਦਾਰ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਦਾ ਵਿਸ਼ੇਸ਼ ਤੌਰ 'ਤੇ ਮਹਿਲਾ ਅਧਿਆਪਕਾਂ ਨੂੰ ਫਾਇਦਾ ਹੋਵੇਗਾ। ਨਵੇਂ ਨਿਯਮਾਂ ਤਹਿਤ ਤਬਾਦਲਾ ਅਰਜ਼ੀ ਸਬੰਧਤ ਡਿਗਰੀ ਕਾਲਜ ਦੇ ਪ੍ਰਬੰਧਕਾਂ ਰਾਹੀਂ ਜਮ੍ਹਾਂ ਕਰਵਾਈ ਜਾਵੇਗੀ, ਜਿਸ ਨੂੰ ਸਬੰਧਤ ਯੂਨੀਵਰਸਿਟੀ ਵੱਲੋਂ ਪ੍ਰਵਾਨਗੀ ਦਿੱਤੀ ਜਾਵੇਗੀ। ਪ੍ਰਬੰਧਕਾਂ ਦੀ ਸਹਿਮਤੀ ਤੋਂ ਬਾਅਦ ਬਿਨੈ-ਪੱਤਰ ਡਾਇਰੈਕਟਰ, ਉੱਚ ਸਿੱਖਿਆ ਨੂੰ ਭੇਜਿਆ ਜਾ ਸਕਦਾ ਹੈ। ਇਸ ਨਾਲ ਟਰਾਂਸਫਰ ਵਿਚ ਪਾਰਦਰਸ਼ਤਾ ਅਤੇ ਸਪੱਸ਼ਟਤਾ ਆਵੇਗੀ। ਇਸ ਤੋਂ ਇਲਾਵਾ ਬੇਲੋੜੀ ਦੇਰੀ ਤੋਂ ਵੀ ਬਚਿਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉਪ ਰਾਜਪਾਲ ਨੇ 3 ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂ ਹੋਣ ਦੀ ਸਮੀਖਿਆ ਕੀਤੀ
NEXT STORY