ਮਾਛੀਵਾੜਾ ਸਾਹਿਬ (ਟੱਕਰ)- ਮਾਛੀਵਾੜਾ ਇਲਾਕੇ ਦੇ ਪਿੰਡਾਂ ’ਚ ਕਿਸਾਨਾਂ ਦੇ ਖੇਤਾਂ ’ਚ ਲੱਗੀਆਂ ਮੋਟਰਾਂ ਚੋਰੀ ਕਰਨ ਵਾਲਾ ਗਿਰੋਹ ਮੁੜ ਸਰਗਰਮ ਹੋ ਗਿਆ ਹੈ। ਚੋਰਾਂ ਵੱਲੋਂ ਬੀਤੀ ਰਾਤ ਪਿੰਡ ਨੂਰਪੁਰ ਵਿਖੇ 4 ਕਿਸਾਨਾਂ ਦੀਆਂ ਮੋਟਰਾਂ ਚੋਰੀ ਕਰ ਲਈਆਂ ਗਈਆਂ, ਜਿਸ ਨਾਲ ਆਰਥਿਕ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਰਾਤ 2 ਮੋਟਰਾਂ ਕਿਸਾਨ ਯਾਦਵਿੰਦਰ ਸਿੰਘ, ਜਿਸ ਨੇ ਜ਼ਮੀਨ ਠੇਕੇ ’ਤੇ ਲਈ ਹੋਈ ਹੈ, ਉਸ ਦੇ ਖੇਤਾਂ ’ਚੋਂ ਚੋਰੀ ਕਰ ਲਈਆਂ। ਇਸ ਤੋਂ ਇਲਾਵਾ 2 ਮੋਟਰਾਂ ਸੁਸ਼ੀਲ ਕੁਮਾਰ ਦੇ ਖੇਤਾਂ ’ਚੋਂ ਵੀ ਚੋਰੀ ਹੋ ਗਈਆਂ। ਚੋਰਾਂ ਵੱਲੋਂ ਨੂਰਪੁਰ, ਬੁਰਜ ਕੱਚਾ ਆਦਿ ਪਿੰਡਾਂ ’ਚ ਪਿਛਲੇ ਦੋ ਦਿਨਾਂ ਅੰਦਰ ਹੋਰਨਾਂ ਕਿਸਾਨਾਂ ਦੇ ਖੇਤਾਂ ’ਚੋਂ ਮੋਟਰਾਂ ਚੋਰੀ ਕੀਤੀਆਂ। ਕਿਸਾਨਾਂ ਵੱਲੋਂ ਪੁਲਸ ਤੋਂ ਮੰਗ ਕੀਤੀ ਗਈ ਹੈ ਕਿ ਮੋਟਰ ਚੋਰ ਗਿਰੋਹ ਨੂੰ ਤੁਰੰਤ ਕਾਬੂ ਪਾਇਆ ਜਾਵੇ।
ਇਹ ਵੀ ਪੜ੍ਹੋ: ਪੰਜਾਬ 'ਚ 1 ਜੂਨ ਲਈ ਹੋਇਆ ਵੱਡਾ ਐਲਾਨ! ਖੜ੍ਹੀ ਹੋਵੇਗੀ ਵੱਡੀ ਮੁਸੀਬਤ, 55 ਐਂਟਰੀ-ਐਗਜ਼ਿਟ ਪੁਆਇੰਟਾਂ 'ਤੇ ਰਹੇਗਾ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ: ਗਰਮੀ ਦੀਆਂ ਛੁੱਟੀਆਂ ਕੱਟਣ ਨਾਨਕੇ ਜਾ ਰਹੇ ਵਿਦਿਆਰਥੀ ਨਾਲ ਵਾਪਰ ਗਈ ਅਣਹੋਣੀ
NEXT STORY