ਫਿਰੋਜ਼ਪੁਰ (ਪਰਮਜੀਤ ਸੋਢੀ): ਫਿਰੋਜਪੁਰ ’ਚ ਇਕ ਵਿਅਕਤੀ ਨਾਲ 9 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ ਤਿੰਨ ਲੋਕਾਂ ਖਿਲਾਫ 420, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਦਰਖਾਸਤ ਨੰਬਰ ਯੂਆਈਡੀ 456381 ਰਾਹੀਂ ਸ਼ਿਵ ਨਰਾਇਣ ਬਾਂਸਲ ਪੁੱਤਰ ਮੁਰਲੀਧਰ ਵਾਸੀ ਮਕਾਨ ਨੰਬਰ 55 ਪੀ ਗਲੀ ਨੰਬਰ 03 ਕੈਂਟ ਫਿਰੋਜ਼ਪੁਰ ਨੇ ਦੱਸਿਆ ਕਿ ਦੋਸ਼ੀਅਨ ਸੁਸ਼ੀਲ ਕੁਮਾਰ ਪੁੱਤਰ ਖਰੈਤੀ ਲਾਲ, ਨੀਲਮ ਰਾਣੀ ਪਤਨੀ ਸੁਨੀਲ ਕੁਮਾਰ ਅਤੇ ਕਰਨ ਨਰੂਲਾ ਪੁੱਤਰ ਸੁਸ਼ੀਲ ਕੁਮਾਰ ਵਾਸੀਅਨ ਬਾਜ਼ਾਰ ਲੋਹਾਰਾ ਗੰਜ ਮੰਡੀ ਕੈਂਟ ਫਿਰੋਜ਼ਪੁਰ ਵੱਲੋਂ ਬਾਬਤ ਮਕਾਨ ਨੰਬਰ ਡੀ. ਸੀ 2/22 ਵਾਕਿਆ ਬਾਜ਼ਾਰ ਲੋਹਾਰਾ ਫਿਰੋਜ਼ਪੁਰ ਸ਼ਹਿਰ ਦਾ ਸੌਦਾ ਬੈਅ ਇਕਰਾਰਨਾਮਾ ਮਿਤੀ 24 ਮਈ 2023 ਰਾਹੀਂ ਬਿਲਮੁਕਤਾ 25 ਲੱਖ ਰੁਪਏ ਵਿਚ ਕਰਕੇ ਪੇਸ਼ਗੀ ਸਾਈ ਵਜੋਂ 9 ਲੱਖ ਰੁਪਏ ਪਾ ਕੇ ਮਿਥੀ ਮਿਤੀ ਨੂੰ ਰਜਿਸਟਰੀ ਨਾ ਕਰਵਾ ਕੇ ਇਕਰਾਰਨਾਮਾ ਰਹਿਣ ਬਾਕਬਜ਼ਾ ਸਬੰਘੀ ਲੁਕ ਛਿਪ ਰੱਖ ਕੇ ਉਸ ਨਾਲ 9 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਬਾਅਦ ਪਡ਼ਤਾਲ ਉਕਤ ਦੋਸ਼ੀਅਨ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।
ਚੋਰੀ ਦੇ ਮੋਟਰਸਾਈਕਲ ਤੇ 2 ਮੋਬਾਇਲਾਂ ਸਣੇ 1 ਗ੍ਰਿਫ਼ਤਾਰ
NEXT STORY