ਜਲਾਲਾਬਾਦ (ਬੰਟੀ ਦਹੂਜਾ)- ਥਾਣਾ ਸਿਟੀ ਪੁਲਸ ਨੇ ਇਕ ਕਿਲੋ ਹੈਰੋਇਨ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਸਮੇਤ ਪੁਲਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਦਫ਼ਤਰ ਐੱਸ. ਟੀ. ਐੱਫ਼ ਫਿਰੋਜਪੁਰ ਰੇਂਜ ਤੋਂ ਏਰੀਆ ਖਾਈ ਫੇਮੇ ਕੇ, ਲੱਖੋ ਕੇ ਬਹਿਰਾਮ ਅਤੇ ਗੋਲੂ ਕਾ ਮੋੜ ਤੋਂ ਹੁੰਦੇ ਹੋਏ ਫਿਰੋਜ਼ਪੁਰ- ਫਾਜ਼ਿਲਕਾ ਰੋਡ ’ਤੇ ਥਾਨਾ ਸਦਰ ਜਲਾਲਾਬਾਦ ਨੇੜੇ ਪੁੱਜੇ ਤਾਂ ਮੁੱਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਬਲਵਿੰਦਰ ਸਿੰਘ ਉਰਫ਼ ਬੋਹੜਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਫੱਤੂ ਵਾਲਾ, ਬਲਜੀਤ ਸਿੰਘ ਉਰਫ਼ ਕਾਲਾ ਪੁੱਤਰ ਰੇਸ਼ਮ ਸਿੰਘ, ਅਸ਼ੋਕ ਸਿੰਘ ਉਰਫ਼ ਗੋਸ਼ੀ ਪੁੱਤਰ ਬਲਵੀਰ ਸਿੰਘ ਵਾਸੀ ਮੁਹਾਰ ਜਮਸ਼ੇਰ ਨਸ਼ਾ ਵੇਚਣ ਦੇ ਆਦੀ ਹਨ। ਜੋ ਹੁਣ ਵੀ ਮੋਟਰਸਾਈਕਲ ਬਜਾਜ ਸੀ. ਟੀ- 100 ਨੰਬਰੀ ਪੀ. ਬੀ. 61ਸੀ-6784 'ਤੇ ਸਵਾਰ ਹੋ ਕੇ ਬਾਹਮਣੀ ਵਾਲਾ ਤੋਂ ਜਲਾਲਾਬਾਦ ਹੈਰੋਇਨ ਵੇਚਣ ਆ ਰਹੇ ਹਨ। ਜੇਕਰ ਹੁਣੇ ਨਾਕਾਬੰਦੀ ਕੀਤੀ ਜਾਵੇ ਤਾਂ ਉਕਤ ਵਿਅਕਤੀ ਭਾਰੀ ਮਾਤਰਾ ਵਿੱਚ ਹੈਰੋਇੰਨ ਸਮੇਤ ਕਾਬੂ ਆ ਸਕਦੇ ਹਨ। ਜਿਸ ’ਤੇ ਪੁਲਸ ਨੇ ਨਾਕਾਬੰਦੀ ਕਰਕੇ ਤਿੰਨਾਂ ਵਿਅਕਤੀਆਂ ਨੂੰ 1 ਕਿਲੋ ਹੈਰੋਇੰਨ ,1 ਮੋਟਰ ਸਾਈਕਲ ਬਜਾਜ ਸੀ. ਟੀ-100 ਨੰਬਰੀ ਪੀ. ਬੀ- 61ਸੀ-6784, 1 ਮੋਬਾਇਲ ਵੀਵੋ, 1 ਮੋਬਾਇਲ ਰੇਡਮੀ, 1 ਮੋਬਾਇਲ ਓਪੋ ਸਮੇਤ ਕਾਬੂ ਕਰ ਲਿਆ, ਜਿਨ੍ਹਾਂ 'ਤੇ ਧਾਰਾ 21/61/85 ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।
ਡਾਕਟਰ ਕੋਲ ਕੰਮ ਕਰਦੇ ਕੰਪਾਊਡਰ ਦਾ ਦਿਨ-ਦਿਹਾੜੇ ਮੋਟਰਸਾਈਕਲ ਚੋਰੀ
NEXT STORY