ਲੁਧਿਆਣਾ(ਸਲੂਜਾ)-ਜ਼ਿਲਾ ਲੁਧਿਆਣਾ ਅਧੀਨ ਵੱਖ-ਵੱਖ ਇਲਾਕਿਆਂ ’ਚ ਟਰੇਨ ਦੀ ਲਪੇਟ ਵਿਚ ਆਉਣ ਨਾਲ 3 ਵਿਅਕਤੀਆਂ ਦੀ ਮੌਤ ਹੋ ਗਈ। ਪਹਿਲੀ ਘਟਨਾ ਜੁਗਿਆਣਾ ਫਾਟਕ ਕੋਲ ਵਾਪਰੀ, ਜਿੱਥੇ ਇਕ 50 ਸਾਲਾ ਵਿਅਕਤੀ ਉਸ ਸਮੇਂ ਟਰੇਨ ਦੇ ਥੱਲੇ ਆ ਗਿਆ, ਜਦੋਂ ਉਹ ਆਪਣੀ ਮਸਤੀ ਵਿਚ ਰੇਲਵੇ ਟਰੈਕ ’ਤੇ ਕਬਾਡ਼ ਚੁੱਕ ਰਿਹਾ ਸੀ।
ਦੂਜੀ ਘਟਨਾ ਵਿਚ ਗਿਆਸਪੁਰਾ ਫਾਕਟ ਦੇ ਨਜ਼ਦੀਕ ਵਾਪਰੀ, ਜਦੋਂ ਇਕ ਨੌਜਵਾਨ ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ ਵਿਚ ਆ ਗਿਆ ਅਤੇ ਉਸ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ।
ਤੀਜੀ ਘਟਨਾ ਵੀ ਇਸੇ ਫਾਟਕ ਨੇਡ਼ੇ ਵਾਪਰੀ, ਜਿੱਥੇ ਇਕ 25 ਸਾਲਾ ਨੌਜਵਾਨ ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਟਰੇਨ ਨਾਲ ਟਕਰਾਉਂਦੇ ਹੀ ਦਮ ਤੋਡ਼ ਗਿਆ। ਇਥੇ ਇਹ ਦੱਸ ਦੇਈਏ ਕਿ ਇਨ੍ਹਾਂ ਤਿੰਨਾਂ ਘਟਨਾਵਾਂ ਵਿਚ ਹੀ ਤਿੰਨਾਂ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ। ਇਸ ਲਈ ਜੀ. ਆਰ. ਪੀ. ਨੇ ਬਣਦੀ ਕਾਨੂੰਨੀ ਪ੍ਰਕਿਰਿਆ ਨੂੰ ਅਮਲ ਵਿਚ ਲਿਆਉਂਦੇ ਹੋਏ ਪਛਾਣ ਲਈ ਮ੍ਰਿਤਕਾਂ ਦੀ ਡੈੱਡਬਾਡੀ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ 72 ਘੰਟੇ ਲਈ ਰਖਵਾ ਦਿੱਤਾ ਹੈ।
ਦੁਨੀਆ ਲਈ ਵੱਡਾ ਖਤਰਾ ਬਣ ਰਹੇ ਨੇ ਪਾਲੀਥੀਨ, ਰੋਕਥਾਮ ਜ਼ਰੂਰੀ
NEXT STORY