ਬੁਢਲਾਡਾ (ਮਨਜੀਤ) : ਮਾਰਕਿਟ ਕਮੇਟੀ ਬੁਢਲਾਡਾ ਅਧੀਨ 19 ਮੰਡੀਆਂ 'ਚ ਹੁਣ ਤੱਕ ਝੋਨੇ ਦੀ ਕੁੱਲ ਆਮਦ 111060 ਮੀਟਰਕ ਟਨ ਆ ਚੁੱਕੀ ਹੈ। ਜਿਸ ਵਿੱਚੋਂ ਕੁੱਲ ਖਰੀਦ 103024 ਮੀਟਰਕ ਟਨ ਹੋ ਚੁੱਕੀ ਹੈ। ਜੋ ਪੰਜਾਬ ਦੀਆਂ ਵੱਖ-ਵੱਖ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਹੈ। ਮਾਰਕਿਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਕੁਮਾਰ ਸਿੰਗਲਾ ਨੇ ਦੱਸਿਆ ਗਿਆ ਕਿ ਪਨਗ੍ਰੇਨ ਵੱਲੋਂ 39660 ਮੀਟਰਕ ਟਨ, ਮਾਰਕਫੈੱਡ ਵੱਲੋਂ 23680 ਮੀਟਰਕ, ਪਨਸਪ ਵੱਲੋਂ 21059 ਮੀਟਰਕ, ਵੇਅਰ ਹਾਊਸ ਵੱਲੋਂ 18625 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਖਰੀਦ ਕੀਤੇ ਝੋਨੇ ਵਿੱਚੋਂ ਲਿਫਟਿੰਗ 86501 ਮੀਟਰਕ ਟਨ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬਾਸਮਤੀ ਝੋਨੇ ਦੀ ਪ੍ਰਾਈਵੇਟ ਤੌਰ 'ਤੇ 20083 ਮੀਟਰਕ ਟਨ ਖਰੀਦ ਕੀਤੀ ਜਾ ਚੁੱਕੀ ਹੈ, ਜਦੋਂ ਕਿ ਪਿਛਲੇ ਸਾਲ ਦੌਰਾਨ ਇਸ ਤਾਰੀਖ਼ ਤੱਕ ਬਾਸਮਤੀ ਝੋਨੇ ਦੀ 12250 ਮੀਟਰਕ ਟਨ ਖਰੀਦ ਕੀਤੀ ਗਈ ਸੀ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੁੱਗਣੀ ਬਾਸਮਤੀ ਝੋਨੇ ਦੀ ਫ਼ਸਲ ਆ ਚੁੱਕੀ ਹੈ।
ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਪ੍ਰਬੰਧ ਵਧੀਆ ਹੋਣ ਕਾਰਨ ਮਾਰਕਿਟ ਕਮੇਟੀ ਬੁਢਲਾਡਾ ਅਧੀਨ ਬਾਸਮਤੀ ਝੋਨੇ ਦੀ ਮਾਲਵੇ ਦੀ ਹੱਬ ਬਣ ਚੁੱਕੀ ਹੈ, ਜਿਸ ਵਿੱਚ ਸਭ ਤੋਂ ਉੱਚਾ ਭਾਅ ਮਾਰਕਿਟ ਕਮੇਟੀ ਬੁਢਲਾਡਾ ਅਧੀਨ ਕਿਸਾਨਾਂ ਨੂੰ ਮਿਲ ਰਿਹਾ ਹੈ। ਕਿਸਾਨ ਬਾਗੋ-ਬਾਗ ਹੋ ਕੇ ਆਪਣਾ ਝੋਨਾ ਬੁਢਲਾਡਾ ਸ਼ਹਿਰ ਵਿੱਚ ਵੇਚ ਕੇ ਪੰਜਾਬ ਸਰਕਾਰ ਅਤੇ ਚੇਅਰਮੈਨ ਦਾ ਧੰਨਵਾਦ ਕਰ ਰਹੇ ਹਨ। ਇਸ ਮੌਕੇ ਮਾਰਕਿਟ ਕਮੇਟੀ ਦੇ ਸੈਕਟਰੀ ਗੁਰਵਿੰਦਰ ਸਿੰਘ ਚਹਿਲ, ਮੰਡੀ ਸੁਪਰਵਾਈਜ਼ਰ ਕੁਲਦੀਪ ਸਿੰਘ, ਮੰਡੀ ਸੁਪਰਵਾਈਜਰ ਮਨਜਿੰਦਰ ਸਿੰਘ, ਮਾਰਕਿਟ ਕਮੇਟੀ ਦੇ ਕਰਮਚਾਰੀ ਵਕੀਲ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਭਾਦੜਾ, 'ਆਪ' ਆਗੂ ਬਲਕਾਰ ਸਿੰਘ ਬਾਜੀ ਅਹਿਮਦਪੁਰ, 'ਆਪ' ਆਗੂ ਲਵਦੀਪ ਸ਼ਰਮਾ ਅਹਿਮਦਪੁਰ, ਪਨਗ੍ਰੇਨ ਦੇ ਜਸਵੀਰ ਸਿੰਘ ਵੀ ਮੌਜੂਦ ਸਨ।
ਗੋਲ਼ੀਆਂ ਮਾਰ ਕਤਲ ਕੀਤੇ ਕਬੱਡੀ ਖਿਡਾਰੀ ਦੇ ਪਰਿਵਾਰ ਨੇ ਲਗਾਇਆ ਧਰਨਾ!
NEXT STORY