ਬੱਸੀ ਪਠਾਣਾਂ, (ਰਾਜਕਮਲ)- ਬੀਤੇ ਦਿਨ ਇਕ ਟਰੈਕਟਰ ਟਰਾਲੀ ਚਾਲਕ ਦੀ ਕਥਿਤ ਲਾਪ੍ਰਵਾਹੀ ਨੇ ਇਕ 8 ਸਾਲਾ ਮਾਸੂਮ ਦੀ ਜਾਨ ਲੈ ਲਈ ਅਤੇ ਇਕ ਹੱਸਦੇ-ਵੱਸਦੇ ਪਰਿਵਾਰ ਦਾ ਚਿਰਾਗ ਬੁਝਾ ਦਿੱਤਾ। ਬੱਸੀ ਪਠਾਣਾਂ ਪੁਲਸ ਨੇ ਸ਼ਿਕਾਇਤਕਰਤਾ ਸਤਨਾਮ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਨੰਦਪੁਰ ਦੇ ਬਿਆਨਾਂ ’ਤੇ ਕਥਿਤ ਦੋਸ਼ੀ ਲਵਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰੈਲੋਂ ਵਿਰੁੱਧ ਆਈ. ਪੀ. ਸੀ. ਦੀ ਧਾਰਾ 279, 304 ਏ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਉਸਦੇ ਦੋ ਬੱਚੇ ਹਨ, ਜਿਨ੍ਹਾਂ ਵਿਚ ਵੱਡਾ ਲਡ਼ਕਾ ਅਨੁਰਾਗ ਸਿੰਘ (8) ਅਤੇ ਲਡ਼ਕੀ ਆਰੂਸ਼ੀ (5) ਹੈ। ਅਨੁਰਾਗ ਸਿੰਘ ਕਲੌਡ਼ ਪਿੰਡ ਦੇ ਸਕੂਲ ਵਿਚ ਤੀਜੀ ਕਲਾਸ ਵਿਚ ਪਡ਼੍ਹਦਾ ਸੀ। ਬੀਤੇ ਦਿਨ ਕਰੀਬ 2.30 ਵਜੇ ਜਦੋਂ ਉਹ ਆਪਣੇ ਲਡ਼ਕੇ ਨੂੰ ਪਿੰਡ ਦੀ ਫਿਰਨੀ ਤੋਂ ਟੋਭੇ ਕੋਲੋਂ ਲੈਣ ਲਈ ਜਾ ਰਿਹਾ ਸੀ ਤਾਂ ਉਸਦਾ ਲਡ਼ਕਾ ਪੈਦਲ ਆ ਰਿਹਾ ਸੀ। ਇਸੇ ਦੌਰਾਨ ਕਥਿਤ ਦੋਸ਼ੀ ਲਵਪ੍ਰੀਤ ਨੇ ਆਪਣਾ ਟਰੈਕਟਰ ਨੰਬਰ ਪੀ ਬੀ 23 ਐਕਸ-5708 ਗਲਤ ਸਾਈਡ ਤੋਂ ਲਿਆ ਕੇ ਉਸਦੇ ਵਿਚ ਮਾਰਿਆ, ਜਿਸ ਕਾਰਣ ਅਨੁਰਾਗ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲੋਕਾਂ ਦਾ ਇਕੱਠ ਦੇਖ ਕੇ ਕਥਿਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਵਲੋਂ ਇਸ ਹਾਦਸੇ ਦੇ ਸਬੰਧ ਵਿਚ ਮਾਮਲਾ ਦਰਜ ਕਰਦੇ ਹੋਏ ਕਥਿਤ ਦੋਸ਼ੀ ਦੀ ਤਲਾਸ਼ ਵਿਚ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਨਗਰ ਕੌਂਸਲ ਚੋਣਾਂ 'ਚ ਔਰਤਾਂ ਨੂੰ ਦਿੱਤਾ ਜਾਵੇਗਾ 50 ਫੀਸਦੀ ਰਾਖਵਾਂਕਰਨ : ਬ੍ਰਹਮ ਮਹਿੰਦਰਾ
NEXT STORY