ਲੁਧਿਆਣਾ (ਗਣੇਸ਼)- ਲੁਧਿਆਣਾ ਦੇ ਗਿੱਲ ਰੋਡ 'ਤੇ ਅੱਜ ਇਕ ਬੱਸ ਤੇ ਮੋਟਰਸਾਈਕਲ ਦੀ ਆਪਸ 'ਚ ਟੱਕਰ ਹੋ ਗਈ, ਜਿਸ ਮਗਰੋਂ ਮੋਟਰਸਾਈਕਲ ਚਾਲਕ ਤੇ ਉਸ ਦੇ ਸਾਥੀਆਂ ਨੇ ਬੱਸ ਡਰਾਈਵਰ ਦੀ ਕੁੱਟਮਾਰ ਕਰ ਦਿੱਤੀ। ਇਹ ਵਿਵਾਦ ਇੰਨਾ ਵਧ ਗਿਆ ਕਿ ਰੋਡ 'ਤੇ ਕਾਫ਼ੀ ਲੰਬਾ ਜਾਮ ਲੱਗ ਗਿਆ ਤੇ ਮਾਮਲਾ ਭੱਖਦਾ ਹੋਇਆ ਦੇਖ ਕੇ ਪੁਲਸ ਨੂੰ ਆ ਕੇ ਮਾਮਲਾ ਸ਼ਾਂਤ ਕਰਵਾਉਣਾ ਪਿਆ।
ਕੁੱਟਮਾਰ ਮਗਰੋਂ ਬੱਸ ਡਰਾਈਵਰ ਦੇ ਸਮਰਥਨ 'ਚ ਬਾਕੀ ਬੱਸ ਚਾਲਕ ਵੀ ਸੜਕਾਂ 'ਤੇ ਉਤਰ ਆਏ ਤੇ ਉਨ੍ਹਾਂ ਨੇ ਰੋਡ 'ਤੇ ਬੱਸਾਂ ਖੜ੍ਹੀਆਂ ਕਰ ਕੇ ਸੜਕਾਂ ਜਾਮ ਕਰ ਦਿੱਤੀਆਂ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਕਾਬੂ 'ਚ ਕੀਤੀ ਤੇ ਦੋਵਾਂ ਧਿਰਾਂ ਨੂੰ ਮਾਮਲੇ ਦੀ ਜਾਣਕਾਰੀ ਲਈ ਥਾਣੇ ਆਉਣ ਨੂੰ ਕਿਹਾ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਪੂਰੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਰੋਡ ਕਲੀਅਰ ਕਰਵਾ ਦਿੱਤਾ ਗਿਆ ਹੈ ਤੇ ਹੁਣ ਕੋਈ ਵੀ ਜਾਮ ਨਹੀਂ ਹੈ।
ਇਹ ਵੀ ਪੜ੍ਹੋ- ਪੂਰਾ ਟੱਬਰ ਹੀ ਹੋ ਗਿਆ ਤਬਾਹ ; ਚੱਲਦੀ ਕਾਰ ਨੂੰ ਲੱਗ ਗਈ ਅੱਗ, 2 ਮਾਸੂਮ ਬੱਚੀਆਂ ਤੇ ਪਿਓ ਦੀ ਹੋਈ ਦਰਦਨਾਕ ਮੌ.ਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੂਆ ਖੇਡਦੇ 5 ਵਿਅਕਤੀ ਗ੍ਰਿਫ਼ਤਾਰ, ਹਜ਼ਾਰਾਂ ਦੀ ਨਕਦੀ ਬਰਾਮਦ
NEXT STORY