ਤਪਾ ਮੰਡੀ, (ਸ਼ਾਮ)- ਤਾਜੋਕੇ ਰੋਡ ’ਤੇ ਸਵੇਰੇ 12 ਵਜੇ ਦੇ ਕਰੀਬ ਮੋਟਰਸਾਈਕਲ ਸਲਿੱਪ ਹੋਣ ਕਾਰਨ 2 ਵਿਅਕਤੀਅਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ ’ਚ ਦਾਖਲ ਆਤਮਾ ਸਿੰਘ ਪੁੱਤਰ ਜਿਉਣ ਸਿੰਘ ਵਾਸੀ ਮਾਨਸਾ ਨੇ ਦੱਸਿਅਾ ਕਿ ਉਹ ਅਾਪਣੇ ਸਾਥੀ ਗੁਰਜੰਟ ਸਿੰਘ ਪੁੱਤਰ ਵੀਰਾਂ ਸਿੰਘ ਨਾਲ ਲਡ਼ਕੀ ਦੀ ਲੋਹਡ਼ੀ ਦੇਣ ਲਈ ਮੋਟਰਸਾਈਕਲ ’ਤੇ ਵਾਇਆ ਤਾਜੋ, ਤਪਾ ਹੋ ਕੇ ਬਰਨਾਲਾ ਜਾ ਰਿਹਾ ਸੀ ਤਾਂ ਸ਼ੈਲਰਾਂ ਨਜ਼ਦੀਕ ਅਚਾਨਕ ਮੋਟਰਸਾਈਕਲ ਸਲਿੱਪ ਹੋਣ ਕਾਰਨ ਉਹ ਡਿੱਗ ਕੇ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਨੇਡ਼ਲੇ ਲੋਕਾਂ ਨੇ ਮਿੰਨੀ ਸਹਾਰਾ ਕਲੱਬ ਦੇ ਵਲੰਟੀਅਰਾਂ ਨੂੰ ਸੂਚਨਾ ਦਿੱਤੀ ਤਾਂ ਉਨ੍ਹਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਤਪਾ ਦਾਖਲ ਕਰਵਾਇਆ। ਪਤਾ ਲੱਗਾ ਕਿ ਗੰਭੀਰ ਰੂਪ ’ਚ ਜ਼ਖਮੀ ਵਿਅਕਤੀ ਨੇ ਕੋਈ ਨਸ਼ਾ ਕੀਤਾ ਹੋਇਆ ਸੀ।
ਸੜਕ ਪਾਰ ਕਰਦਾ ਨੌਜਵਾਨ ਆਇਆ ਟਿੱਪਰ ਹੇਠ, ਮੌਤ
NEXT STORY