ਚੰਡੀਗੜ੍ਹ (ਸੁਸ਼ੀਲ)— ਦਿੱਲੀ ਤੋਂ ਗੱਡੀਆਂ ਚੋਰੀ ਕਰ ਕੇ ਤੇ ਉਨ੍ਹਾਂ 'ਤੇ ਜਾਅਲੀ ਨੰਬਰ ਲਾ ਕੇ ਚੰਡੀਗੜ੍ਹ ਵੇਚਣ ਆਏ ਦੋ ਚੋਰਾਂ ਨੂੰ ਕ੍ਰਾਈਮ ਬ੍ਰਾਂਚ ਨੇ ਵੱਖ-ਵੱਖ ਜਗ੍ਹਾ ਨਾਕਾ ਲਾ ਕੇ ਕਾਬੂ ਕਰ ਲਿਆ । ਫੜੇ ਗਏ ਮੁਲਜ਼ਮਾਂ ਦੀ ਪਛਾਣ ਨਵੀਂ ਦਿੱਲੀ ਨਿਵਾਸੀ ਦਿਲਾਵਰ ਤੇ ਯੂ. ਪੀ. ਨਿਵਾਸੀ ਜਾਵੇਦ ਅਖਤਰ ਵਜੋਂ ਹੋਈ । ਪੁਲਸ ਨੂੰ ਮੁਲਜ਼ਮਾਂ ਵਲੋਂ ਦਿੱਲੀ ਤੋਂ ਚੋਰੀ ਹੋਈਆਂ ਦੋ ਸਵਿਫਟ ਗੱਡੀਆਂ ਮਿਲੀਆਂ ਹਨ । ਦੋਵੇਂ ਹੀ ਗੱਡੀਆਂ 'ਤੇ ਮੋਟਰਸਾਈਕਲ ਦਾ ਨੰਬਰ ਲਾਇਆ ਹੋਇਆ ਸੀ । ਕ੍ਰਾਈਮ ਬ੍ਰਾਂਚ ਨੇ ਦਿਲਾਵਰ ਖਿਲਾਫ ਸੈਕਟਰ-3 ਤੇ ਜਾਵੇਦ ਅਖਤਰ ਖਿਲਾਫ ਸੈਕਟਰ-11 ਥਾਣੇ ਵਿਚ ਮਾਮਲਾ ਦਰਜ ਕਰਵਾਇਆ ਹੈ ।
ਸੈਕਟਰ-38 ਦੀ ਮਾਰਕੀਟ 'ਚ ਵੇਚਣੀਆਂ ਸਨ ਗੱਡੀਆਂ
ਡੀ. ਐੱਸ. ਪੀ. ਕ੍ਰਾਈਮ ਪਵਨ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਨੂੰ ਸੂਚਨਾ ਮਿਲੀ ਕਿ ਦਿੱਲੀ ਤੋਂ ਚੋਰੀ ਦੀ ਸਵਿਫਟ ਗੱਡੀ 'ਤੇ ਜਾਅਲੀ ਨੰਬਰ ਲਾ ਕੇ ਦੋ ਨੌਜਵਾਨ ਵੱਖ-ਵੱਖ ਰਸਤਿਆਂ ਤੋਂ ਗੱਡੀ ਚੰਡੀਗੜ੍ਹ ਵਿਚ ਵੇਚਣ ਆ ਰਹੇ ਹਨ । ਐੱਸ. ਆਈ. ਸ਼ਿਵਚਰਨ ਨੇ ਪੁਲਸ ਟੀਮ ਨਾਲ ਨਾਈਟ ਫੂਡ ਸਟ੍ਰੀਟ ਕੋਲ ਨਾਕਾ ਲਾਇਆ । ਪੁਲਸ ਨੇ ਸਵਿਫਟ ਗੱਡੀ ਨੂੰ ਰੋਕ ਕੇ ਚਾਲਕ ਤੋਂ ਕਾਗਜ਼ ਮੰਗੇ । ਕਾਰ ਚਾਲਕ ਦਿਲਾਵਰ ਨੇ ਗੱਡੀ ਨੂੰ ਕਾਗਜ਼ ਦਿਖਾ ਦਿੱਤੇ । ਪੁਲਸ ਨੇ ਜਦੋਂ ਵਾਹਨ ਐਪ 'ਤੇ ਗੱਡੀ ਦਾ ਨੰਬਰ ਚੈੱਕ ਕੀਤਾ ਤਾਂ ਉਹ ਮੋਟਰਸਾਈਕਲ ਦਾ ਨਿਕਲਿਆ । ਪੁਲਸ ਟੀਮ ਨੇ ਕਾਰ ਚਾਲਕ ਦਿਲਾਵਰ ਨੂੰ ਫੜ੍ਹ ਕੇ ਗੱਡੀ ਜ਼ਬਤ ਕਰ ਲਈ । ਦਿਲਾਵਰੀ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਸਨੇ ਗੱਡੀ ਦਿੱਲੀ ਤੋਂ ਜੁਲਾਈ 2018 ਨੂੰ ਚੋਰੀ ਕੀਤੀ ਸੀ । ਦਿਲਾਵਰ ਨੇ ਦੱਸਿਆ ਕਿ ਉਹ ਗੱਡੀ ਨੂੰ ਸੈਕਟਰ-38 ਦੀ ਮਾਰਕੀਟ ਵਿਚ ਵੇਚਣ ਜਾ ਰਿਹਾ ਸੀ।
ਉਥੇ ਹੀ ਦੂਜੇ ਵਾਹਨ ਚੋਰ ਨੂੰ ਕ੍ਰਾਈਮ ਬ੍ਰਾਂਚ ਨੇ ਸੈਕਟਰ-4/9 ਦੀ ਡਿਵਾਈਡਿੰਗ ਸੜਕ ਤੋਂ ਦਬੋਚਿਆ । ਕ੍ਰਾਈਮ ਬ੍ਰਾਂਚ ਦੇ ਸਬ-ਇੰਸਪੈਕਟਰ ਸਤਵਿੰਦਰ ਨੇ ਵੀ ਵਾਹਨ ਚੋਰ ਨੂੰ ਫੜਨ ਲਈ ਸੈਕਟਰ-4/9 ਦੀ ਡਿਵਾਈਡਿੰਗ ਸੜਕ 'ਤੇ ਨਾਕਾ ਲਾਇਆ ਹੋਇਆ ਸੀ । ਨਾਕੇ 'ਤੇ ਪੁਲਸ ਨੇ ਸਵਿਫਟ ਕਾਰ ਚਾਲਕ ਜਾਵੇਦ ਅਖਤਰ ਤੋਂ ਕਾਗਜ਼ ਮੰਗੇ । ਜਾਵੇਦ ਨੇ ਗੱਡੀ ਦੀ ਆਰ. ਸੀ. ਸਮੇਤ ਸਾਰੇ ਕਾਗਜ਼ ਦਿਖਾ ਦਿੱਤੇ । ਪੁਲਸ ਨੇ ਜਦੋਂ ਵਾਹਨ ਐਪ 'ਤੇ ਗੱਡੀ ਦਾ ਨੰਬਰ ਚੈੱਕ ਕੀਤਾ ਤਾਂ ਉਹ ਮੋਟਰਸਾਈਕਲ ਦਾ ਸੀ । ਪੁਲਸ ਨੇ ਜਾਵੇਦ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ ਪੁੱਛਗਿੱਛ ਕੀਤੀ । ਜਾਵੇਦ ਨੇ ਦੱਸਿਆ ਕਿ ਉਸਨੇ ਗੱਡੀ 23 ਅਕਤੂਬਰ 2018 ਨੂੰ ਦਿੱਲੀ ਤੋਂ ਚੋਰੀ ਕੀਤੀ ਸੀ । ਪਵਨ ਕੁਮਾਰ ਨੇ ਦੱਸਿਆ ਕਿ ਫੜੇ ਗਏ ਵਾਹਨ ਚੋਰ ਦਿਲਾਵਰ ਤੇ ਜਾਵੇਦ ਅਖਤਰ ਦੋਵੇਂ ਮਿਲ ਕੇ ਚੋਰੀ ਦੀਆਂ ਗੱਡੀਆਂ ਵੇਚਦੇ ਸਨ ।
ਚੋਰੀ ਕਰਨ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ
NEXT STORY