ਲੁਧਿਆਣਾ, (ਮਹੇਸ਼)- ਹੈਬੋਵਾਲ ਇਲਾਕੇ ਵਿਚ ਅੱਪ ਟੂ ਡੇਟ ਨੌਸਰਬਾਜ਼ ਇਕ ਸੁਨਿਆਰੇ ਨੂੰ 1.10 ਲੱਖ ਰੁਪਏ ਦਾ ਚੂਨਾ ਲਾ ਗਏ। ਨੌਸਰਬਾਜ਼ਾਂ ਵਿਚ ਇਕ ਮਹਿਲਾ ਵੀ ਸੀ। ਇਹ ਚੂਨਾ ਤਾਂਬੇ ਦੇ ਕੰਗਣਾਂ ’ਤੇ ਸੋਨੇ ਦੀ ਪਰਤ ਚਡ਼੍ਹਾ ਕੇ ਲਾਇਆ। ਸੁਨਿਆਰੇ ਨੂੰ ਜਦੋਂ ਮਾਮਲੇ ਦੀ ਅਸਲੀਅਤ ਦਾ ਪਤਾ ਲੱਗਾ ਤਾਂ ਬਹੁਤ ਦੇਰ ਹੋ ਚੁੱਕੀ ਸੀ। ਪੁਲਸ ਨੇ ਧੋਖਾਦੇਹੀ ਦਾ ਕੇਸ ਦਰਜ ਕਰ ਕੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ®ਜੋਸ਼ੀ ਨਗਰ ਇਲਾਕੇ ਦੇ ਰਹਿਣ ਵਾਲੇ ਸੁਨਿਆਰੇ ਹੁਮੇਸ਼ ਕੁਮਾਰ ਦੀ ਹੈਬੋਵਾਲ ਮੇਨ ਰੋਡ ’ਤੇ ਯੂ.ਕੋ. ਬੈਂਕ ਨੇਡ਼ੇ ਸ਼ਾਪ ਹੈ। ਸ਼ਾਮ 4.30 ਵਜੇ ਉਸ ਦੀ ਦੁਕਾਨ ’ਤੇ ਅੱਪ ਟੂ ਡੇਟ ਦੋ ਨੌਸਰਬਾਜ਼ ਆਏ। ਉਨ੍ਹਾਂ ਨਾਲ ਚੰਗੇ ਖਾਨਦਾਨ ਦੀ ਦਿਸਣ ਵਾਲੀ ਇਕ ਮਹਿਲਾ ਵੀ ਸੀ। ਮਹਿਲਾ ਨੇ ਗੋਦ ਵਿਚ ਇਕ ਬੱਚੇ ਨੂੰ ਚੁੱਕਿਆ ਹੋਇਆ ਸੀ।
®ਮਹਿਲਾ ਨੇ ਆਉਂਦੇ ਹੀ ਸੁਨਿਆਰੇ ਸਾਹਮਣੇ ਆਪਣਾ ਦੁੱਖਡ਼ਾ ਰੋਣਾ ਸ਼ੁਰੂ ਕਰ ਦਿੱਤਾ ਕਿ ਉਸ ਨੇ ਅਾਪ੍ਰੇਸ਼ਨ ਕਰਵਾਉਣਾ ਹੈ। ਉਸ ਦੀ ਦੂਸਰੀ ਸ਼ਾਦੀ ਹੋਈ ਹੈ ਪਹਿਲੇ ਪਤੀ ਨੇ ਉਸ ਨੂੰ ਨਸ਼ਾ ਕਰ ਕੇ ਬਹੁਤ ਹੀ ਬੁਰੀ ਤਰ੍ਹਾਂ ਨਾਲ ਕੁੱਟਿਆ ਸੀ ਜਿਸ ਕਾਰਨ ਉਸ ਦੇ ਪੇਟ ਵਿਚ ਇਨਫੈਕਸ਼ਨ ਹੋ ਗਈ ਹੈ। ਉਨ੍ਹਾਂ ਨੂੰ ਪੈਸਿਆਂ ਦੀ ਸਖਤ ਲੋਡ਼ ਹੈ। ਉਸ ਕੋਲ ਵੇਚਣ ਲਈ ਸੋਨੇ ਦੇ ਕੰਗਣਾਂ ਦੀ ਇਕ ਜੋਡ਼ੀ ਹੈ। ®ਹੁਮੇਸ਼ ਕੁਮਾਰ ਨੇ ਦੱਸਿਆ ਕਿ ਤਿੰਨਾਂ ਨੇ ਉਸ ਨੂੰ ਗੱਲਾਂ ਵਿਚ ਉਲਝਾ ਲਿਆ। ਬਾਅਦ ’ਚ ਨੌਸਰਬਾਜ਼ ਕੰਗਣਾਂ ਨੂੰ ਗਹਿਣੇ ਰੱਖਣ ਦੀ ਗੱਲ ਕਹਿ ਕੇ ਉਸ ਕੋਲੋਂ 1.10 ਲੱਖ ਰੁਪਏ ਦੀ ਨਕਦੀ ਲੈ ਗਏ। ਆਪਣੇ ਨਾਲ ਹੋਈ ਠੱਗੀ ਦਾ ਉਸ ਨੂੰ ਅੱਧੇ ਘੰਟੇ ਬਾਅਦ ਪਤਾ ਲੱਗਾ ਜਦੋਂ ਉਸ ਦਾ ਕਾਰੀਗਰ ਆਇਆ ਅਤੇ ਉਸ ਨੇ ਕੰਗਣ ਜਾਂਚ ਕਰਨ ਲਈ ਉਸ ਨੂੰ ਦਿੱਤੇ ਜਿਸ ਨੇ ਉਸ ਨੂੰ ਦੱਸਿਆ ਕਿ ਤਾਂਬੇ ਦੇ ਕੰਗਣ ਤੇ ਇਕ ਤੋਲੇ ਸੋਨੇ ਦੀ ਪਰਤ ਚਡ਼੍ਹਾਈ ਗਈ ਹੈ, ਜਦ ਕਿ ਬਾਕੀ 5 ਤੋਲਾ ਤਾਂਬਾ ਹੈ। ®ਹੁਮੇਸ਼ ਕੁਮਾਰ ਨੇ ਦੱਸਿਆ ਕਿ ਨੌਸਰਬਾਜ਼ ਮਹਿਲਾ ਆਪਣੇ ਨਾਲ ਸਿੱਖ ਲਡ਼ਕੇ ਨੂੰ ਆਪਣਾ ਭਰਾ ਅਤੇ ਮੋਨੇ ਲਡ਼ਕੇ ਨੂੰ ਆਪਣੀ ਪਤੀ ਦੱਸ ਰਹੀ ਸੀ। ਉਸ ਦੇ ਹੱਥ ਵਿਚ ਕਾਰ ਦੀ ਚਾਬੀ ਵੀ ਸੀ। ਜੋ ਸ਼ਾਇਦ ਉਹ ਸ਼ਾਪ ਤੋਂ ਪਰ੍ਹੇ ਖਡ਼੍ਹੀ ਕਰ ਕੇ ਆਏ ਸਨ।
ਜੇਲ ’ਚ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਘਟਨਾ ਦੀ 3 ਘੰਟੇ ਤਕ ਕੀਤੀ ਜਾਂਚ
NEXT STORY