ਬਠਿੰਡਾ (ਵਿਜੇ ਵਰਮਾ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਬਠਿੰਡਾ ਦੇ ਦੌਰੇ 'ਤੇ ਪਹੁੰਚੇ। ਉਨ੍ਹਾਂ ਨੇ ਇਥੇ ਕਾਂਗਰਸ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ ਅਤੇ ਰਾਜਨੀਤਿਕ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ। ਆਪਣੇ ਦੌਰੇ ਦੌਰਾਨ ਰਾਜਾ ਵੜਿੰਗ ਨੇ ਕਈ ਗੰਭੀਰ ਬਿਆਨ ਦਿੱਤੇ ਜੋ ਪੰਜਾਬ ਦੀ ਰਾਜਨੀਤੀ 'ਚ ਨਵੀਂ ਗਤੀ ਲਿਆਉਣ ਵਾਲੇ ਹਨ।
ਪੰਜਾਬ ਕਾਂਗਰਸ ਪ੍ਰਧਾਨ ਅੱਜ ਐੱਮਸੀ ਬਲਜਿੰਦਰ ਠੇਕੇਦਾਰ ਦੇ ਘਰ ਪੁੱਜੇ ਇੱਥੇ ਉਨ੍ਹਾਂ ਨੇ ਸਾਰੇ ਕੌਂਸਲਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹੌਸਲਾ ਦਿੱਤਾ ਅਤੇ ਕਿਹਾ ਦੱਬ ਕੇ ਕੰਮ ਕਰੋ ਅਤੇ ਲੋਕਾਂ ਵਿੱਚ ਵੱਧ ਤੋਂ ਵੱਧ ਵਿਚਰੋ। ਬਾਜਵਾ ਦੀ ਹਮਾਇਤ ਵਿੱਚ ਆਏ ਰਾਜਾ ਵੜਿੰਗ ਰਾਜਾ ਵੜਿੰਗ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਵਿੱਚ ਬੰਬ ਬਲਾਸਟਾਂ ਬਾਰੇ ਦਿੱਤੇ ਗਏ ਬਿਆਨ ਦੀ ਖੁੱਲ੍ਹੀ ਹਮਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਬਾਜਵਾ ਵੱਲੋਂ ਜਿਹੜਾ ਖ਼ਤਰਾ ਦਰਸਾਇਆ ਗਿਆ ਉਹ ਕਿਸੇ ਕਲਪਨਾ ਨਹੀਂ, ਸਗੋਂ ਅਖਬਾਰੀ ਸੁਰਖੀਆਂ ਅਤੇ ਹਕੀਕਤਾਂ 'ਤੇ ਆਧਾਰਿਤ ਹੈ।
ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇੰਟੈਲੀਜੈਂਸ ਬਿਊਰੋ ਦੀ ਰਿਪੋਰਟ ਮੁਤਾਬਕ ਹਿੰਦੂ ਨੇਤਾਵਾਂ 'ਤੇ ਹਮਲੇ ਦੀ ਸੰਭਾਵਨਾ ਸੀ, ਜਿਸ ਦੀ ਪੁਸ਼ਟੀ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗਰਨੇਡ ਹਮਲੇ ਨਾਲ ਵੀ ਹੁੰਦੀ ਹੈ।
ਮੁੱਖ ਮੰਤਰੀ ਨੂੰ ਸੂਝਵਾਂ 'ਤੇ ਤੀਖੀ ਟਿੱਪਣੀ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸੰਦੇਸ਼ ਦਿੰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਆਗੂਆਂ ਨੂੰ ਧਮਕਾਉਣ ਦੀ ਬਜਾਏ, ਆਪਣੀ ਸਰਕਾਰ ਅਤੇ ਖੁਫੀਆ ਵਿਭਾਗ ਦੀ ਨਲਾਇਕੀ ਵੱਲ ਧਿਆਨ ਦਿਓ। ਉਨ੍ਹਾਂ ਆਖਿਆ ਕਿ ਜੇ ਪੰਜਾਬ 'ਚ 18 ਬੰਬ ਬਲਾਸਟ ਹੋ ਚੁੱਕੇ ਹਨ ਅਤੇ ਹੋਰ ਵੀ ਹੋ ਸਕਦੇ ਹਨ, ਤਾਂ ਇਹ ਸਿੱਧਾ ਸੰਕੇਤ ਹੈ ਕਿ ਖੁਫੀਆ ਵਿਭਾਗ ਆਪਣੀ ਡਿਊਟੀ 'ਚ ਨਾਕਾਮ ਰਹੀ ਹੈ।
ਇਸ ਦੌਰਾਨ ਰਾਜਾ ਵੜਿੰਗ ਨੇ ਸਿੱਧੂ ਮੂਸੇ ਵਾਲਾ ਦੀ ਸੁਰੱਖਿਆ ਹਟਾਏ ਜਾਣ ਅਤੇ ਫਿਰ ਹੋਏ ਕਤਲ ਦਾ ਮਾਮਲਾ ਵੀ ਉਠਾਇਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਰਕਾਰ ਦੀ ਨਲਾਇਕੀ ਦਾ ਨਤੀਜਾ ਸੀ ਅਤੇ ਅੱਜ ਤੱਕ ਕੋਈ ਠੋਸ ਜਾਂਚ ਜਾਂ ਕਾਰਵਾਈ ਨਹੀਂ ਹੋਈ।
ਸੁਖਬੀਰ ਬਾਦਲ 'ਤੇ ਵੀ ਤੰਜ
ਸੁਖਬੀਰ ਸਿੰਘ ਬਾਦਲ ਵੱਲੋਂ ਸਰਕਾਰ ਬਣਾਉਣ ਦੇ ਬਿਆਨ 'ਤੇ ਵੀ ਰਾਜਾ ਵੜਿੰਗ ਨੇ ਤਿੱਖਾ ਤੰਜ ਕਸਿਆ। ਉਨ੍ਹਾਂ ਆਖਿਆ, “ਛੱਡੋ ਯਾਰ! 25 ਸਾਲ ਰਾਜ ਕਰਨ ਦਾ ਸੁਪਨਾ ਵੀ ਦੇਖਿਆ ਸੀ, ਹੁਣ ਉਹ ਸਮਾਂ ਲੰਘ ਗਿਆ।”
ਪੰਨੂ 'ਤੇ ਨਿਸ਼ਾਨਾ
ਗੁਰਪਤਵੰਤ ਸਿੰਘ ਪੰਨੂ ਵੱਲੋਂ ਅੰਬੇਦਕਰ ਜੀ ਦੀ ਮੂਰਤੀ 'ਤੇ ਹੋਏ ਹਮਲੇ ਦੇ ਮਾਮਲੇ 'ਤੇ ਰਾਜਾ ਵੜਿੰਗ ਨੇ ਸਰਕਾਰ ਨੂੰ ਕਿਹਾ ਕਿ ਅਜਿਹੇ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਨੂ ਨੂੰ ਪੰਜਾਬ ਲਿਆ ਕੇ ਜਨਤਾ ਦੇ ਸਾਵਣੇ ਲਿਆਂਦਾ ਜਾਣਾ ਚਾਹੀਦਾ ਹੈ, ਨਾ ਕਿ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾਇਆ ਜਾਵੇ। ਸਥਾਨਕ ਆਗੂਆਂ ਦੀ ਹਾਜ਼ਰੀ। ਇਸ ਮੌਕੇ ਉਨ੍ਹਾਂ ਦੇ ਨਾਲ ਕਈ ਅਹੰਕਾਰਪੂਰਨ ਸਥਾਨਕ ਆਗੂ ਹਾਜ਼ਰ ਸਨ ਜਿਨ੍ਹਾਂ ਵਿੱਚ ਰਾਜਨ ਗਰਗ, ਬਲਜਿੰਦਰ ਸਿੰਘ ਠੇਕੇਦਾਰ, ਟਹਿਲ ਸਿੰਘ ਸੰਧੂ, ਅਸ਼ੋਕ ਅਰਨ ਵਧਾਵਣ, ਹਰਵਿੰਦਰ ਲੱਡੂ, ਬਲਵੰਤ ਰਾਏ ਨਾਥ, ਐਮਸੀ ਮਲਕੀਤ ਗਿੱਲ, ਐਮਸੀ ਗੁਰਪ੍ਰੀਤ ਬੰਟੀ, ਐਮਸੀ ਕਮਲਜੀਤ ਭੰਗੂ, ਐਮਸੀ ਸੁਖਦੇਵ ਸੁੱਖਾ ਅਤੇ ਰੁਪਿੰਦਰ ਬਿੰਦਰਾ ਸ਼ਾਮਲ ਸਨ।
ਲੁਧਿਆਣਾ ਵੈਸਟ ਜ਼ਿਮਣੀ ਚੋਣ ਲਈ ਕਾਂਗਰਸ ਨੇ ਬਣਾਈ ਦੋ ਮੈਂਬਰੀ ਕਮੇਟੀ
NEXT STORY