ਜੈਤੋ, (ਜਿੰਦਲ)- ਬੀਤੀ ਰਾਤ ਬਠਿੰਡਾ ਰੋਡ ’ਤੇ ਸਥਿਤ ਪਿੰਡ ਚੰਦਭਾਨ ਦੇ ਨਜ਼ਦੀਕ ਮੋਟਰਸਾਈਕਲ ’ਤੇ ਇਕ ਵਿਅਕਤੀ ਅਤੇ ਇਕ ਅੌਰਤ ਜਾ ਰਹੇ ਸਨ ਕਿ ਮੋਟਰਸਾਈਕਲ ਅੱਗੇ ਅਚਾਨਕ ਆਵਾਰਾ ਕੁੱਤਾ ਆ ਗਿਆ, ਜਿਸ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਸਡ਼ਕ ’ਤੇ ਡਿੱਗ ਗਿਆ।
ਇਸ ਦੌਰਾਨ ਮੋਟਰਸਾਈਕਲ ਚਾਲਕ ਦੇ ਤਾਂ ਮਾਮੂਲੀ ਸੱਟਾਂ ਲੱਗੀਆਂ, ਜਦਕਿ ਉਸ ਦੇ ਪਿੱਛੇ ਬੈਠੀ 45 ਸਾਲਾ ਅੌਰਤ ਪਰਮਜੀਤ ਕੌਰ ਪਤਨੀ ਸਵਰਨ ਸਿੰਘ ਵਾਸੀ ਜੈਤੋ ਗੰਭੀਰ ਜ਼ਖ਼ਮੀ ਹੋ ਗਈ। ਕਿਸੇ ਰਾਹਗੀਰ ਨੇ ਅੌਰਤ ਨੂੰ ਜ਼ਖ਼ਮੀ ਹਾਲਤ ’ਚ ਸਡ਼ਕ ’ਤੇ ਪਈ ਦੇਖ ਕੇ ਜੈਤੋ ਦੀ ਸਮਾਜ ਸੇਵੀ ਸੰਸਥਾ ਗਊਮੁਖ ਸਹਾਰਾ ਲੰਗਰ ਕਮੇਟੀ ਦੇ ਪ੍ਰਧਾਨ ਨਵਦੀਪ ਸਪਰਾ ਨੂੰ ਸੂਚਿਤ ਕੀਤਾ, ਜਿਸ ’ਤੇ ਉਹ ਸਾਥੀਅਾਂ ਨਾਲ ਮੌਕੇ ’ਤੇ ਪਹੁੰਚੇ।
ਉਨ੍ਹਾਂ ਨੇ ਜ਼ਖ਼ਮੀ ਅੌਰਤ ਨੂੰ ਸਿਵਲ ਹਸਪਤਾਲ ਲਿਆਂਦਾ ਪਰ ਹਸਪਤਾਲ ਵਿਚ ਕੋਈ ਵੀ ਡਾਕਟਰ ਮੌਜੂਦ ਨਾ ਹੋਣ ਕਾਰਨ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਲਿਜਾਣਾ ਪਿਆ। ਸਿਵਲ ਹਸਪਤਾਲ ਜੈਤੋ ’ਚ ਐਮਰਜੈਸੀ ਸੇਵਾਵਾਂ ਨਾ ਹੋਣ ਕਾਰਨ ਲੋਕਾਂ ਨੂੰ ਫ਼ਰੀਦਕੋਟ ਜਾਂ ਬਠਿੰਡਾ ਦੇ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ ਪਰ ਪ੍ਰਸ਼ਾਸਨ ਚੁੱਪ ਹੈ।
ਸਕੂਲ ਪ੍ਰਬੰਧਕ ਹਨ ਕਿਸੇ ਐੱਨ. ਆਰ. ਆਈ. ਦੀ ਨਜ਼ਰ-ਏ-ਇਨਾਇਤ ਦੇ ਇੰਤਜ਼ਾਰ ’ਚ
NEXT STORY