ਨਿਹਾਲ ਸਿੰਘ ਵਾਲਾ (ਬਾਵਾ/ਜਗਸੀਰ)— ਪੰਜਾਬ ਅੰਦਰ ਚੱਲ ਰਹੇ ਨਸ਼ਿਆਂ ਦੇ ਦਰਿਆਂ ਨੇ ਲੰਘੀ ਰਾਤ ਹਲਕੇ ਦੇ ਇਕ ਹੋਰ ਨੌਜਵਾਨ ਨੂੰ ਆਪਣੀ ਲਪੇਟ 'ਚ ਲੈ ਲਿਆ। ਜਿਸ ਨਾਲ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਵੱਲੋਂ ਪੰਜਾਬ ਅੰਦਰ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਦਾਗੇ ਜਾ ਰਹੇ ਵੱਡੇ-ਵੱਡੇ ਬਿਆਨਾਂ ਦਾ ਨਕਾਬ ਲਹਿ ਗਿਆ। ਐਤਵਾਰ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਘੋਲੀਆ ਖੁਰਦ ਵਿਖੇ ਨਸ਼ੇ ਵਿਚ ਗ੍ਰਸਤ ਇਕ ਨੌਜਵਾਨ ਨੇ ਆਤਮ ਹੱਤਿਆ ਕਰ ਲਈ।
ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਮ੍ਰਿਤਕ ਨੌਜਵਾਨ ਬਲਜਿੰਦਰ ਸਿੰਘ ਉਮਰ ਕਰੀਬ 25 ਸਾਲ ਵਾਸੀ ਘੋਲੀਆ ਖੁਰਦ ਜੋ ਕਿ ਨਸ਼ੇ ਕਰਨ ਦਾ ਆਦੀ ਸੀ ਅਤੇ ਅਕਸਰ ਹੀ ਘਰ ਵਿਚ ਮਾਪਿਆਂ ਨੂੰ ਨਸ਼ੇ ਲਈ ਪੈਸੇ ਦੇਣ ਲਈ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਬੀਤੀ ਰਾਤ ਉਕਤ ਨੌਜਵਾਨ ਨੇ ਆਪਣੇ ਪਿਤਾ ਤੋਂ ਨਸ਼ੇ ਦੀ ਲੱਤ ਪੂਰੀ ਕਰਨ ਲਈ ਪੈਸਿਆਂ ਦੀ ਮੰਗ ਕੀਤੀ ਤਾਂ ਪਿਤਾ ਵੱਲੋਂ ਸਮਝਾਉਣ ਦੀ ਕੋਸਿਸ਼ ਕਰਨ 'ਤੇ ਨਸ਼ੇ ਵਿਚ ਗ੍ਰਸਤ ਨੌਜਵਾਨ ਬਲਜਿੰਦਰ ਸਿੰਘ ਨੇ ਗੁੱਸੇ 'ਚ ਆ ਕੇ ਆਪਣੀਆਂ ਬਾਹਾਂ ਘਰ ਦੀਆਂ ਖਿੜਕੀਆਂ 'ਚ ਮਾਰਨੀਆਂ ਸ਼ੁਰੂ ਕਰ ਦਿੱਤੀਆਂ । ਇਸ ਦੌਰਾਨ ਨੌਜਵਾਨ ਦੀਆਂ ਬਾਹਾਂ ਕੱਚ ਦੇ ਸ਼ੀਸ਼ਿਆਂ ਵਿਚ ਵੱਜਣ ਕਾਰਣ ਉਸਦੀ ਬਾਂਹ ਦੀ ਨਸ ਕੱਟੀ ਗਈ। ਜਿਸ ਦੌਰਾਨ ਨੌਜਵਾਨ ਦੀ ਬਾਂਹ 'ਚ ਜ਼ਿਆਦਾ ਖੂਨ ਵਹਿਣ ਕਾਰਣ ਉਸ ਦੀ ਮੌਤ ਹੋ ਗਈ। ਇਸ ਮੌਕੇ ਪਿੰਡ ਵਾਸੀਆਂ ਅਤੇ ਹਲਕੇ ਦੇ ਚੇਤੰਨ ਲੋਕਾਂ ਨੇ ਜਿੱਥੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਹਮਦਰਦੀ ਪ੍ਰਗਟ ਕੀਤੀ ਉੱਥੇ ਪੰਜਾਬ ਸਰਕਾਰ ਪ੍ਰਤੀ ਵੀ ਆਪਣਾ ਗੁੱਸਾ ਜਾਹਰ ਕੀਤਾ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਅਜੇ ਵੀ ਨਸ਼ਿਆਂ ਦੇ ਇਸ ਗੰਭੀਰ ਮਾਮਲੇ ਪ੍ਰਤੀ ਸੰਜੀਦਾ ਹੋ ਕੇ ਸਖਤ ਕਦਮ ਉਠਾ ਕੇ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾਵੇ।
ਟਰੈਕਟਰ ਤੋਂ ਡਿੱਗਣ ਕਾਰਣ ਕਿਸਾਨ ਦੀ ਮੌਤ
NEXT STORY