ਫ਼ਰੀਦਕੋਟ (ਰਾਜਨ) : ਜ਼ਿਲ੍ਹੇ ਦੇ ਇਕ ਪਿੰਡ ’ਚ ਇਕ ਨਾਬਾਲਗ ਲੜਕੇ ਨਾਲ ਤਿੰਨ ਵਿਅਕਤੀਆਂ ਵੱਲੋਂ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਤੇ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੀੜਤ ਲੜਕੇ ਦੀ ਮਾਂ ਨੇ ਦੋਸ਼ ਲਾਇਆ ਕਿ ਉਸ ਦਾ ਨਾਬਾਲਗ ਲੜਕਾ ਜਦੋਂ ਆਪਣੀ ਦਾਦੀ ਦੇ ਘਰ ਕੋਲ ਖੇਡ ਰਿਹਾ ਸੀ ਤਾਂ ਅਰਮਾਨ ਸਿੰਘ, ਸਤਨਾਮ ਸਿੰਘ ਅਤੇ ਵੀਰਦਵਿੰਦਰ ਸਿੰਘ ਉਸ ਨੂੰ ਟੌਫੀਆਂ ਦਾ ਲਾਲਚ ਦੇ ਕੇ ਸਟੋਰ ’ਚ ਲੈ ਗਏ ਜਿੱਥੇ ਉਨ੍ਹਾਂ ਲੜਕੇ ਨਾਲ ਬਦਫੈਲੀ ਕੀਤੀ। ਇਸ ਮਾਮਲੇ ਵਿਚ ਅਜੇ ਤੱਕ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਪੰਜਾਬ ਪੁਲਸ ਦਾ ਐਕਸ਼ਨ! ਪਾਕਿਸਤਾਨੀ ਹਥਿਆਰਾਂ ਨਾਲ 2 ਮੁਲਜ਼ਮ ਗ੍ਰਿਫ਼ਤਾਰ
NEXT STORY