ਮੋਗਾ,(ਸੰਜੀਵ) : ਲੁਧਿਆਣਾ ਤੋਂ ਮੋਗਾ ਰੇਲਵੇ ਸਟੇਸ਼ਨ 'ਤੇ ਆ ਰਹੀ ਇਕ ਟਰੇਨ ਦੀ ਚਪੇਟ 'ਚ ਆਉਣ ਨਾਲ 25 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ 25 ਸਾਲਾਂ ਗੁਰਪ੍ਰੀਤ ਸਿੰਘ ਪੁੱਤਰ ਭਗਵਾਨ ਸਿੰਘ ਨਿਵਾਸੀ ਧੂੜਕੋਟ ਕਲਾਂ ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। ਜੋ ਕਿ ਵੀਰਵਾਰ ਦੁਪਹਿਰ ਬਾਅਦ ਮੋਗਾ ਦੇ ਲੁਧਿਆਣਾ ਸਾਈਡ 'ਤੇ ਰੇਲਵੇ ਟਰੈਕ ਨੇੜੇ ਜਾ ਕੇ ਖੜਾ ਹੋ ਗਿਆ ਤੇ ਉਲਟ ਦਿਸ਼ਾ ਤੋਂ ਆ ਰਹੀ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜੀ. ਆਰ. ਪੀ. ਪੁਲਸ 'ਚ ਤਾਇਨਾਤ ਇੰਸਪੈਕਟਰ ਜਗਦੇਵ ਸਿੰਘ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਥਾਨਕ ਹਸਪਤਾਲ ਪਹੁੰਚਾ ਦਿੱਤਾ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਿਸ ਨੂੰ ਬਣਾਇਆ ਸਿਰ ਦਾ ਸਾਈਂ, ਉਸੇ ਨੇ ਲੁੱਟੀ ਨਾਬਾਲਿਗ ਧੀ ਦੀ ਪੱਤ
NEXT STORY