ਗੋਨਿਆਣਾ, (ਗੋਰਾ ਲਾਲ)— ਪਿੰਡ ਖੇਮੂਆਣਾ ਵਿਖੇ ਸ਼ਨੀਵਾਰ ਕਰੰਟ ਲੱਗਣ ਨਾਲ ਗਰੀਬ ਖੇਤ ਮਜ਼ਦੂਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲਛਮਣ ਸਿੰਘ (40) ਪੁੱਤਰ ਰਾਮ ਸਿੰਘ ਵਾਸੀ ਖੇਮੂਆਣਾ ਖਾਣਾ ਪਕਾਉਣ ਲਈ ਸ਼ਨੀਵਾਰ ਸਵੇਰੇ ਲੱਕੜਾਂ ਦਾ ਜੁਗਾੜ ਕਰਨ ਲਈ ਨਿਕਲਿਆ ਤਾਂ ਲੱਕੜ ਦੀ ਸੋਟੀ ਨਾਲ ਲੋਹੇ ਦੇ ਸਰੀਏ ਦੀ ਕੁੰਡੀ ਬੰਨ੍ਹ ਕੇ ਜਿਉਂ ਹੀ ਸੁੱਕੀਆਂ ਟਾਹਣੀਆਂ ਤੋੜਣ ਲੱਗਾ ਤਾਂ ਦਰੱਖਤਾਂ 'ਚੋਂ ਲੰਘਦੀ ਬਿਜਲੀ ਦੀ ਤਾਰ ਨਾਲ ਕੁੰਡੀ ਲੱਗਣ ਨਾਲ ਉਕਤ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਅਧਰੰਗ ਦਾ ਭੰਨਿਆ ਬਾਪ, ਮਾਂ, ਪਤਨੀ ਜਸਪ੍ਰੀਤ ਕੌਰ, ਦੋ ਧੀਆਂ ਅਤੇ ਦਸ ਸਾਲ ਦਾ ਪੁੱਤਰ ਛੱਡ ਗਿਆ ਹੈ।
ਕੋਰੋਨਾ ਵਾਇਰਸ : ਫਰੀਦਕੋਟ 'ਚ ਇਕ ਹੋਰ ਵਿਅਕਤੀ ਦੀ ਰਿਪੋਰਟ ਆਈ ਪਾਜ਼ੇਟਿਵ
NEXT STORY